ਹੈਮਿਲਟਨ ਵੈਸਟ ਉਪ-ਚੋਣ ਲਈ ਪੋਲਿੰਗ ਪ੍ਰਕਿਰਿਆ ਹੁਣ ਬੰਦ ਹੋ ਗਈ ਹੈ ਅਤੇ ਅਗਲੇ ਕੁੱਝ ਘੰਟਿਆਂ ਵਿੱਚ ਨਤੀਜੇ ਆਉਣ ਦੀ ਉਮੀਦ ਹੈ। ਪੋਲਿੰਗ ਬੂਥ ਸ਼ਨੀਵਾਰ ਸਵੇਰੇ 9 ਵਜੇ ਖੁੱਲ੍ਹੇ ਸੀ ਅਤੇ ਸ਼ਾਮ 7 ਵਜੇ ਬੰਦ ਹੋਏ ਹਨ। ਸੀਟ ਲਈ 12 ਉਮੀਦਵਾਰ ਚੋਣ ਲੜ ਰਹੇ ਹਨ, ਪਰ ਉਪ-ਚੋਣ ਨੂੰ ਦੋ ਮੁੱਖ ਪਾਰਟੀਆਂ ਵਿਚਕਾਰ ਮੁਕਾਬਲੇ ਵੱਜੋਂ ਦੇਖਿਆ ਜਾ ਰਿਹਾ ਹੈ, ਜਿਸ ਵਿੱਚ ਲੇਬਰ ਲਈ ਜਾਰਜੀ ਡਾਂਸੀ ਅਤੇ ਨੈਸ਼ਨਲ ਪਾਰਟੀ ਦੀ ਨੁਮਾਇੰਦਗੀ ਤਾਮਾ ਪੋਟਾਕਾ ਦੁਆਰਾ ਕੀਤੀ ਗਈ ਹੈ। ਦੱਸ ਦੇਈਏ ਅਕਤੂਬਰ ਵਿੱਚ ਲੇਬਰ ਸੰਸਦ ਮੈਂਬਰ ਗੌਰਵ ਸ਼ਰਮਾ ਦੇ ਅਸਤੀਫ਼ੇ ਤੋਂ ਬਾਅਦ ਜ਼ਿਮਨੀ ਚੋਣ ਸ਼ੁਰੂ ਹੋਈ ਸੀ। ਅੱਜ ਵੋਟਰਾਂ ਵਿੱਚ 20 ਵੋਟਿੰਗ ਸਥਾਨ ਕੰਮ ਕਰ ਰਹੇ ਸਨ।
ਜ਼ਿਮਨੀ ਚੋਣ ਦੇ ਸ਼ੁਰੂਆਤੀ ਨਤੀਜੇ ਸ਼ਾਮ 7 ਵਜੇ ਤੋਂ ਉਪਲਬਧ ਹੋਣ ਦੀ ਉਮੀਦ ਹੈ ਅਤੇ 50 ਫੀਸਦੀ ਵੋਟਿੰਗ ਸਥਾਨਾਂ ਦੇ ਨਤੀਜੇ ਰਾਤ 9 ਵਜੇ ਤੱਕ, 95 ਫੀਸਦੀ ਦੇ ਨਾਲ ਰਾਤ 10:30 ਵਜੇ ਤੱਕ ਜਾਰੀ ਕੀਤੇ ਜਾ ਸਕਦੇ ਹਨ।