ਦਿੱਲੀ ‘ਚ ਹੋਈਆਂ MCD ਚੋਣਾਂ ਦੇ ਨਤੀਜੇ ਬੁੱਧਵਾਰ (7 ਦਸੰਬਰ) ਨੂੰ ਐਲਾਨੇ ਗਏ ਹਨ। ਐਮਸੀਡੀ ਚੋਣਾਂ ਦੇ ਇਨ੍ਹਾਂ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਣ ਦੇ ਨਾਲ ਹੀ ਇੱਥੇ ਭਾਜਪਾ ਦੇ 15 ਸਾਲਾਂ ਦੇ ਸ਼ਾਸਨ ਦਾ ਅੰਤ ਹੋ ਗਿਆ ਹੈ। ਐਮਸੀਡੀ ਚੋਣਾਂ ਵਿੱਚ ਮਿਲੀ ਇਸ ਸ਼ਾਨਦਾਰ ਜਿੱਤ ‘ਤੇ ਪਾਰਟੀ ਹੈੱਡਕੁਆਰਟਰ ਵਿਖੇ ‘ਆਪ’ ਆਗੂਆਂ ਨੇ ਵਰਕਰਾਂ ਨੂੰ ਸੰਬੋਧਨ ਵੀ ਕੀਤਾ। ਇਸ ਦੌਰਾਨ ਪੰਜਾਬ ਦੇ ਸੀਐਮ ਅਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ 15 ਸਾਲਾਂ ਬਾਅਦ ਦਿੱਲੀ ਵਾਸੀਆਂ ਦੀ ਜਿੱਤ ਹੋਈ ਹੈ। ਕੱਲ੍ਹ ਨੂੰ ਤੁਸੀਂ ਗੁਜਰਾਤ ਵਿੱਚ ਵੀ ਚਮਤਕਾਰ ਦੇਖੋਗੇ। ਦਿੱਲੀ ਦੇਸ਼ ਦਾ ਦਿਲ ਹੈ ਅਤੇ ਆਮ ਆਦਮੀ ਪਾਰਟੀ ਨੇ ਦਿੱਲੀ ਅਤੇ ਦਿਲ ਦੋਵੇਂ ਜਿੱਤੇ ਹਨ।
ਪਾਰਟੀ ਮੁੱਖ ਦਫ਼ਤਰ, ਦਿੱਲੀ ਤੋਂ CM #BhagwantMann ਜੀ Live https://t.co/FH0m9iHIiy
— Bhagwant Mann (@BhagwantMann) December 7, 2022
ਵੀਰਵਾਰ ਨੂੰ ਆਉਣ ਵਾਲੇ ਗੁਜਰਾਤ ਚੋਣਾਂ ਦੇ ਨਤੀਜਿਆਂ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਕੱਲ ਸ਼ਾਮ ਤੱਕ ਤੁਹਾਨੂੰ ਗੁਜਰਾਤ ਵਿੱਚ ਵੀ ਚੋਣ ਨਤੀਜੇ ਦੇਖਣ ਨੂੰ ਮਿਲਣਗੇ। ਅਸੀਂ ਵਾਅਦਾ ਨਹੀਂ ਕਰਦੇ ਪਰ ਅਸੀਂ ਗਾਰੰਟੀ ਦਿੰਦੇ ਹਾਂ। ਅਸੀਂ ਹਵਾ ਵਿੱਚ ਇਹ ਨਹੀਂ ਕਹਿੰਦੇ ਕਿ ਤੁਹਾਡੇ ਖਾਤੇ ਵਿੱਚ 15 ਲੱਖ ਰੁਪਏ ਆਉਣਗੇ, ਪਰ ਅਸੀਂ ਕਰ ਕੇ ਦਿਖਾਉਂਦੇ ਹਾਂ।