ਆਕਲੈਂਡ ਦੇ ਪੁਆਇੰਟ ਸ਼ੈਵਲੀਅਰ ਵਿੱਚ ਅੱਜ ਸਵੇਰੇ ਘਰ ਨੂੰ ਅੱਗ ਲੱਗਣ ਕਾਰਨ ਇੱਕ ਬੱਚੇ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਕ ਬਿਆਨ ਵਿੱਚ ਸੇਂਟ ਜੌਹਨ ਨੇ ਕਿਹਾ ਕਿ ਉਨ੍ਹਾਂ ਨੇ ਸਵੇਰੇ 10.40 ਵਜੇ ਘਟਨਾ ਦਾ ਜਵਾਬ ਦਿੱਤਾ ਸੀ ਅਤੇ ਇੱਕ ਗੰਭੀਰ ਜ਼ਖਮੀ ਵਿਅਕਤੀ ਨੂੰ ਸਟਾਰਸ਼ਿਪ ਹਸਪਤਾਲ ਲਿਜਾਇਆ ਗਿਆ। ਫਾਇਰ ਅਤੇ ਐਮਰਜੈਂਸੀ ਨੇ ਕਿਹਾ ਕਿ ਅੱਗ ਕਾਫੀ ਫੈਲ ਚੁੱਕੀ ਸੀ। ਇੱਕ ਸਥਾਨਕ ਨਿਵਾਸੀ ਨੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਘਰ ਵਿੱਚ ਰਹਿਣ ਵਾਲਾ ਇੱਕ ਬੱਚਾ ਬੁਰੀ ਤਰ੍ਹਾਂ ਸੜ ਗਿਆ ਹੈ। ਉਸ ਨੇ ਕਿਹਾ ਕਿ ਉਸਨੇ ਇੱਕ ਔਰਤ ਨੂੰ ਬੱਚੇ ਦੇ ਨਾਲ ਚੀਕਦੇ ਹੋਏ ਘਰ ਤੋਂ ਬਾਹਰ ਭੱਜਦੇ ਦੇਖਿਆ ਸੀ। ਉਨ੍ਹਾਂ ਦੱਸਿਆ ਕਿ ਅੱਗ ਘਰ ਦੇ ਪਿਛਲੇ ਪਾਸਿਓਂ ਤੇਜ਼ੀ ਨਾਲ ਲੱਗੀ ਸੀ।
![](https://www.sadeaalaradio.co.nz/wp-content/uploads/2022/12/IMG-20221206-WA0003-950x499.jpg)