ਆਕਲੈਂਡ ਦੇ ਇੱਕ Mass ਕਲੀਨਿਕ ਵਿੱਚ Vaccinators ਅੱਜ ਅਤੇ ਕੱਲ੍ਹ ਤਕਰੀਬਨ 11,500 ਦੀ ਬੁਕਿੰਗ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਨ। ਇਵੈਂਟ ਦੇ ਪਹਿਲੇ ਦਿਨ ਕੱਲ੍ਹ ਲੱਗਭਗ 4700 ਲੋਕਾਂ ਨੇ ਫਾਈਜ਼ਰ ਦੀ ਪਹਿਲੀ ਡੋਜ਼ ਪ੍ਰਾਪਤ ਕੀਤੀ ਸੀ। ਇੱਕ ਦਰਜਨ ਵੈਕਸੀਨੇਟਰ ਵਿੱਚੋਂ ਹਰ ਇੱਕ ਟੀਕਾਕਰਨ ਦੌਰਾਨ 90 ਸਕਿੰਟਾਂ ਵਿੱਚ ਔਸਤਨ ਵੈਕਸੀਨ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਨੂਕਾਉ ਇਵੈਂਟਸ ਸੈਂਟਰ ਵਿੱਚ ਸਥਾਪਤ 240 ਬੂਥਾਂ ਵਿੱਚ ਕੰਮ ਕੀਤਾ ਜਾਂ ਰਿਹਾ ਹੈ।
ਕੋਆਰਡੀਨੇਟਰਾਂ ਦਾ ਕਹਿਣਾ ਹੈ ਕਿ ਆਕਲੈਂਡ ਦੇ ਸਭ ਤੋਂ ਵੱਡੇ ਪਿਛਲੇ ਟੀਕਾਕਰਣ ਕਲੀਨਿਕਸ ਵਿੱਚ ਇੱਕ ਦਿਨ ਵਿੱਚ ਲੱਗਭਗ 1000 ਬੁਕਿੰਗ ਹੁੰਦੀ ਸੀ। ਮਰੀਜ਼ਾਂ ਨੂੰ ਮੈਨੁਕਾਉ ਇੰਸਟੀਟਿਊਟ ਆਫ਼ ਟੈਕਨਾਲੌਜੀ ਤੋਂ ਇਵੈਂਟਸ ਸੈਂਟਰ ਵਿੱਚ ਭੇਜਿਆ ਜਾ ਰਿਹਾ ਹੈ। 16,000 ਤੋਂ ਵੱਧ ਲੋਕਾਂ ਨੇ ਸਮੂਹਿਕ ਟੀਕਾਕਰਨ ਸਮਾਗਮ ਵਿੱਚ ਬੁਕਿੰਗ ਕਰਵਾਈ ਹੈ ਅਤੇ ਇਵੈਂਟ ਪੂਰੀ ਤਰ੍ਹਾਂ ਬੁੱਕ ਹੋ ਗਿਆ ਹੈ ਇਸ ਲਈ ਕਿਸੇ ਵੀ ਤਰਾਂ ਐਂਟਰੀ ਦੀ ਆਗਿਆ ਨਹੀਂ ਹੈ। ਕੱਲ੍ਹ ਕੁੱਝ ਲੋਕਾਂ ਨੇ ਰਜਿਸਟਰ ਕਰਨ ਲਈ ਅਤੇ ਫਿਰ ਸ਼ਟਲ ਬੱਸਾਂ ਤੇ ਚੜ੍ਹਨ ਲਈ ਲੰਮੀਆਂ ਕਤਾਰਾਂ ਵਿੱਚ ਟੀਕਾ ਲਗਵਾਉਣ ਤੋਂ ਪਹਿਲਾਂ ਇੱਕ ਘੰਟਾ ਲੰਮੀ ਉਡੀਕ ਕੀਤੀ ਸੀ। ਦੂਜੀ ਖੁਰਾਕ ਲਗਾਉਣ ਲਈ 10, 11 ਅਤੇ 12 ਸਤੰਬਰ ਦੀ ਯੋਜਨਾਂ ਬਣਾਈ ਗਈ ਹੈ।