ਫੀਫਾ ਵਿਸ਼ਵ ਕੱਪ 2022 ਨੇ ਫੁੱਟਬਾਲ ਜਗਤ ਨੂੰ ਹੈਰਾਨ ਕਰ ਦਿੱਤਾ ਹੈ। ਗਰੁੱਪ ਗੇੜ ਦੀ ਸ਼ੁਰੂਆਤ ਤੋਂ ਲੈ ਕੇ ਆਪਣੇ ਆਖ਼ਰੀ ਮੈਚਾਂ ਤੱਕ ਟੂਰਨਾਮੈਂਟ ਉਥਲ-ਪੁਥਲ ਯਾਨੀ ਕਿ ਉਲਟਫੇਰ ਵਾਲਾ ਰਿਹਾ। ਅਰਜਨਟੀਨਾ, ਜਰਮਨੀ, ਬੈਲਜੀਅਮ ਅਤੇ ਸਪੇਨ ਤੋਂ ਬਾਅਦ ਕ੍ਰਿਸਟੀਆਨੋ ਰੋਨਾਲਡੋ ਦੀ ਟੀਮ ਪੁਰਤਗਾਲ ਨੂੰ ਵੀ ਹੈਰਾਨ ਕਰਨ ਵਾਲੇ ਨਤੀਜੇ ਦਾ ਸਾਹਮਣਾ ਕਰਨਾ ਪਿਆ ਹੈ। ਗਰੁੱਪ ਐਚ ਦੇ ਆਪਣੇ ਆਖ਼ਰੀ ਮੈਚ ਵਿੱਚ ਪੁਰਤਗਾਲ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਹ ਕਮਾਲ ਇੱਕ ਹੋਰ ਏਸ਼ਿਆਈ ਟੀਮ ਨੇ ਕੀਤਾ ਹੈ। ਜਾਪਾਨ ਦੇ ਧਮਾਕੇ ਤੋਂ ਇੱਕ ਦਿਨ ਬਾਅਦ, ਉਸਦੇ ਗੁਆਂਢੀ ਦੱਖਣੀ ਕੋਰੀਆ ਨੇ ਯੂਰਪੀਅਨ ਸ਼ਕਤੀ ਨੂੰ ਹਰਾਇਆ ਹੈ। ਇਸ ਨਾਲ ਕੋਰੀਆ ਨੇ ਅਗਲੇ ਦੌਰ ‘ਚ ਜਗ੍ਹਾ ਬਣਾ ਲਈ ਹੈ ਅਤੇ ਉਸੇ ਗਰੁੱਪ ਦੇ ਦੂਜੇ ਮੈਚ ਵਿੱਚ, ਉਰੂਗਵੇ ਨੇ ਘਾਨਾ ਨੂੰ 2-0 ਨਾਲ ਹਰਾਇਆ ਪਰ ਫਿਰ ਵੀ ਗਰੁੱਪ ਦੌਰ ਤੋਂ ਬਾਹਰ ਹੋ ਗਿਆ।