ਅੱਜ ਦੁਪਹਿਰ ਟੌਰੰਗਾ ਹਵਾਈ ਅੱਡੇ ‘ਤੇ ਇੱਕ Light plane ਦੇ ਰਨਵੇਅ ਤੋਂ ਉੱਤਰਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਵਾਲੀ ਥਾਂ ਦੀ ਫੁਟੇਜ ਵਿੱਚ ਰਨਵੇ ਦੇ ਕੋਲ ਪਾਣੀ ਵਿੱਚ ਇੱਕ ਛੋਟਾ ਜਹਾਜ਼ ਦਿਖਾਈ ਦੇ ਰਿਹਾ ਹੈ। ਸਾਹਮਣੇ ਆਈਆਂ ਤਸਵੀਰਾਂ ‘ਚ ਐਂਬੂਲੈਂਸ ਸਟਾਫ ਅਤੇ ਫਾਇਰਫਾਈਟਰਾਂ ਸਮੇਤ ਐਮਰਜੈਂਸੀ ਸੇਵਾਵਾਂ ਨੂੰ ਦੇਖਿਆ ਜਾ ਸਕਦਾ ਹੈ। ਫਾਇਰ ਐਂਡ ਐਮਰਜੈਂਸੀ (FENZ) ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ 1.21 ਵਜੇ ਘਟਨਾ ਬਾਰੇ ਸੁਚੇਤ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਮੌਕੇ ‘ਤੇ ਪਹੁੰਚੀ ਸੀ।