ਅਮਰੀਕਾ ਦੇ ਮੈਰੀਲੈਂਡ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਜਹਾਜ਼ ਬਿਜਲੀ ਦੇ ਟਾਵਰ ਨਾਲ ਟੱਕਰ ਮਗਰੋਂ ਤਾਰਾਂ ਅਤੇ ਟਾਵਰ ਦੇ ਵਿਚਕਾਰ ਫਸ ਗਿਆ। ਇਸ ਦੌਰਾਨ ਜਹਾਜ਼ ‘ਚ ਦੋ ਲੋਕ ਮੌਜੂਦ ਸਨ, ਜੋ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ‘ਚ ਬਿਜਲੀ ਗੁੱਲ ਹੋ ਗਈ। ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਜਹਾਜ਼ ਬਿਜਲੀ ਦੀਆਂ ਤਾਰਾਂ ਵਿੱਚ ਫਸਿਆ ਹੋਇਆ ਹੈ। ਸਥਾਨਕ ਅਧਿਕਾਰੀਆਂ ਮੁਤਾਬਿਕ ਇਸ ਹਾਦਸੇ ਮਗਰੋਂ ਕਾਊਂਟੀ ‘ਚ ਬਲੈਕਆਊਟ ਕਾਰਨ 90,000 ਤੋਂ ਜ਼ਿਆਦਾ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਇਸ ਦੇ ਨਾਲ ਹੀ ਲੋਕਾਂ ਦਾ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਿੰਗਲ ਇੰਜਣ ਵਾਲਾ ਜਹਾਜ਼, ਜੋ ਕਿ ਵ੍ਹਾਈਟ ਪਲੇਨਜ਼, ਐਨ.ਵਾਈ. ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਹੈ। ਇਹ ਐਤਵਾਰ ਸ਼ਾਮ 5:40 ਵਜੇ ਦੇ ਕਰੀਬ ਬਿਜਲੀ ਦੀਆਂ ਲਾਈਨਾਂ ਨਾਲ ਟਕਰਾਇਆ ਸੀ। ਇੱਕ ਵਪਾਰਕ ਖੇਤਰ ਦੇ ਨੇੜੇ ਇਹ ਹਾਦਸਾ ਬਰਸਾਤੀ ਮੌਸਮ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ, ਹਾਲਾਂਕਿ ਇਸ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਪਾਵਰ ਕੱਟਾਂ ਨੇ ਪੂਰੇ ਮੋਂਟਗੋਮਰੀ ਕਾਉਂਟੀ ਵਿੱਚ 90,000 ਤੋਂ ਵੱਧ ਘਰਾਂ ਅਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ, ਜੋ ਕਿ ਕਾਉਂਟੀ ਦੇ ਇੱਕ ਚੌਥਾਈ ਹਿੱਸੇ ਦੇ ਬਰਾਬਰ ਹੈ।