ਸ਼ੁੱਕਰਵਾਰ ਨੂੰ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਖਤਮ ਹੋ ਗਈ ਹੈ। ਸ਼ੁੱਕਰਵਾਰ ਨੂੰ ਰਾਮ ਰਹੀਮ ਯੂਪੀ ਦੇ ਬਰਨਾਵਾ ਆਸ਼ਰਮ ਤੋਂ ਬਾਅਦ ਦੁਪਹਿਰ 3 ਵਜੇ ਰੋਹਤਕ ਦੀ ਸੁਨਾਰੀਆ ਜੇਲ੍ਹ ਲਈ ਰਵਾਨਾ ਹੋਇਆ ਹੈ। ਰਾਮ ਰਹੀਮ ਦਾ ਕਾਫਲਾ ਸ਼ਾਮ 5 ਵਜੇ ਜੇਲ ਪਹੁੰਚਿਆ ਸੀ। ਬਰਨਾਵਾ ਛੱਡਣ ਤੋਂ ਪਹਿਲਾਂ ਰਾਮ ਰਹੀਮ ਸ਼ੁੱਕਰਵਾਰ ਨੂੰ ਆਪਣੀ ਮੂੰਹ ਬੋਲੀ ਧੀ ਹਨੀਪ੍ਰੀਤ ਨਾਲ ਲਾਈਵ ਹੋਇਆ ਸੀ। ਲਾਈਵ ਦੌਰਾਨ ਰਾਮ ਰਹੀਮ ਨੇ ਪ੍ਰੇਮੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਰਾਮ ਰਹੀਮ ਦੀ ਜੇਲ੍ਹ ਵਾਪਸੀ ਨੂੰ ਲੈ ਕੇ ਹਨੀਪ੍ਰੀਤ ਭਾਵੁਕ ਹੋ ਗਈ, ਜਿਸ ਮਗਰੋਂ ਰਾਮ ਰਹੀਮ ਨੇ ਉਸ ਨੂੰ ਚੁੱਪ ਕਰਵਾਇਆ। ਇਸ ਤੋਂ ਪਹਿਲਾਂ ਰਾਮ ਰਹੀਮ ਨੇ 23 ਨਵੰਬਰ ਦੀ ਰਾਤ ਨੂੰ ਆਪਣੇ ਸੇਵਕਾਂ ਨੂੰ ਆਖਰੀ ਸੰਦੇਸ਼ ਦਿੱਤਾ ਸੀ।
