ਸਥਾਨਕ ਪ੍ਰਸ਼ਾਸਨ ਨੇ ਵੀਰਵਾਰ ਨੂੰ ਪੰਜਾਬ ਦੇ ਫਰੀਦਕੋਟ ਵਿੱਚ ਨੈਸ਼ਨਲ ਹਾਈਵੇਅ ਸਥਿਤ ਟਹਿਣਾ ਟੀ-ਪੁਆਇੰਟ ‘ਤੇ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਬੈਠੇ ਕਿਸਾਨਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕ ਹਰਦਿੱਤ ਸੇਖੋਂ ਨੇ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ। ਉੱਥੇ ਹੀ ਕਿਸਾਨਾਂ ਦੇ ਰੋਹ ਅੱਗੇ ਸਰਕਾਰ ਨੂੰ ਝੁਕਣਾ ਪਿਆ ਹੈ। ਮੁਆਫੀ ‘ਤੇ ਅੜੇ ਕਿਸਾਨਾਂ ਨੂੰ ਮੰਤਰੀ ਧਾਲੀਵਾਲ ਨੇ ਮਨਾ ਲਿਆ ਹੈ ਅਤੇ ਮੰਗਾ ਵੀ ਮੰਨ ਲਈਆ ਨੇ। ਕਿਸਾਨ ਯੂਨੀਅਨ ਦੇ ਸੂਬਾਈ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਵੀਰਵਾਰ ਨੂੰ 6ਵਾਂ ਦਿਨ ਸੀ। ਪਰ ਹੁਣ ਜਗਜੀਤ ਡੱਲੇਵਾਲ ਦੇ ਵੱਲੋਂ ਮਰਨ-ਵਰਤ ਤੋੜਿਆ ਜਾਵੇਗਾ।
ਦਰਅਸਲ ਪਹਿਲਾਂ ਵਿਧਾਇਕ ਹਰਦਿੱਤ ਸੇਖੋਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਪਰ ਜਦੋਂ ਕੋਈ ਸਹਿਮਤੀ ਨਾ ਬਣ ਸਕੀ ਤਾਂ ਕੈਬਨਿਟ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉੱਥੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ।