ਨਿਊਜ਼ੀਲੈਂਡ ‘ਚ ਲੁਟੇਰੇ ਆਏ ਦਿਨ ਹੀ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਨੇ, ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਤੁਸੀ ਵੀ ਹੈਰਾਨ ਵੀ ਰਹਿ ਜਾਵੋਂਗੇ। ਦਰਅਸਲ ਇੱਕ ਫੁਟੇਜ ਸਾਹਮਣੇ ਆਈ ਹੈ ਕਿ ਅੱਜ ਸਵੇਰੇ ਵੈਲਿੰਗਟਨ ‘ਚ ਸ਼ਰਾਬ ਦੀ ਦੁਕਾਨ ਵਿੱਚ ਭੰਨ-ਤੋੜ ਕਰਨ ਵਾਲੇ ਲੁਟੇਰਿਆਂ ਨੂੰ ਪੁੱਠੇ ਪੈਰ ਭੱਜਣਾ ਪਿਆ ਹੈ। ਦਰਅਸਲ ਇੱਕ ਵਿਅਕਤੀ ਨੇ ਬੇਲਚਾ ਫੜ ਇੰਨ੍ਹਾਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਜਿਸ ਕਾਰਨ ਉਨ੍ਹਾਂ ਨੂੰ ਉੱਥੋਂ ਭੱਜਣਾ ਪੈ ਗਿਆ।
ਥਰਸਟੀ ਲਿਕਰ ਆਈਲੈਂਡ ਬੇ ਦੇ ਮਾਲਕ ਚੇਤਨ ਰਤਨ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 4.10 ਵਜੇ ਘਟਨਾ ਬਾਰੇ ਸੁਚੇਤ ਕੀਤਾ ਗਿਆ ਸੀ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਪਰੇਡ ਦੇ ਦੂਜੇ ਪਾਸੇ ਤੋਂ ਇੱਕ ਬੇਲਚਾ ਲੈ ਕੇ ਤਿੰਨ ਲੁਟੇਰਿਆਂ ਦਾ ਪਿੱਛਾ ਕਰਦਾ ਹੋਇਆ ਦਿਖਾਈ ਦਿੰਦਾ ਹੈ। ਰਤਨ ਨੇ ਕਿਹਾ ਕਿ ਜੇਕਰ ਇਹ ਵਿਅਕਤੀ ਨਾ ਹੁੰਦਾ, ਜਿਸ ਦੇ ਬਾਰੇ ਉਹ ਨਹੀਂ ਜਾਣਦਾ, ਤਾਂ ਉਸਦੀ ਦੁਕਾਨ ਨੂੰ ਹੋਰ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ “ਮੈਂ ਸੱਚਮੁੱਚ ਉਸਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ।”
ਰਤਨ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਉਸ ਦੀ ਦੁਕਾਨ ’ਤੇ ਚੋਰੀ ਹੋਈ ਹੈ ਅਤੇ ਦੂਜੀ ਵਾਰ ਉਸ ਦੀ ਦੁਕਾਨ ’ਤੇ ram-raided ਹੋਈ ਹੈ। “ਉਨ੍ਹਾਂ ਨੇ $1000 ਤੋਂ ਵੱਧ ਕੀਮਤ ਦੀ ਅਲਕੋਹਲ ਚੋਰੀ ਕੀਤੀ ਹੈ ਅਤੇ ਦੁਕਾਨ ਦੇ ਅਗਲੇ ਐਂਟਰੀ ਦਰਵਾਜ਼ੇ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ”। ਉਸਨੇ ਕਿਹਾ ਕਿ ਦੁਕਾਨ ਵਿੱਚ ਪਹਿਲਾਂ ਹੀ ਰੋਲਰ ਦਰਵਾਜ਼ੇ ਅਤੇ ਜੋੜੀਆਂ ਗਈਆਂ ਬੋਲਾਰਡਾਂ ਵਰਗੇ ਵਾਧੂ ਸੁਰੱਖਿਆ ਉਪਾਅ ਹਨ। ਪੁਲਿਸ ਨੇ ਕਿਹਾ ਕਿ ਕਾਰ ਵਿਚ ਪੰਜ ਲੋਕ ਸਨ, ਜਿਸ ਨੂੰ ਫਿਰ ਹਾਟਨ ਬੇ ਆਰਡੀ ‘ਤੇ ਛੱਡ ਦਿੱਤਾ ਗਿਆ ਸੀ। ਚੋਰਾਂ ਨੇ ਫਿਰ ਇੱਕ ਹੋਰ ਵਾਹਨ ਚੋਰੀ ਕਰ ਲਿਆ ਪਰ ਪੁਲਿਸ ਨੇ ਸੜਕ ‘ਤੇ spikes ਲਾ ਦਿੱਤੇ, ਜਿਸ ਨਾਲ ਕਾਰ ਆਖਰਕਾਰ ਮੀਰਾਮਾਰ ਵਿੱਚ ਰੁਕ ਗਈ। ਇਸ ਮਗਰੋਂ ਸਾਰੇ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।