ਕਤਰ ਦੁਆਰਾ ਆਯੋਜਿਤ ਫੀਫਾ ਵਿਸ਼ਵ ਕੱਪ 2022 ਸੀਜ਼ਨ ਵਿੱਚ ਇੱਕ ਹੋਰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਜਰਮਨੀ ਅਤੇ ਜਾਪਾਨ ਵਿਚਾਲੇ ਬੁੱਧਵਾਰ ਨੂੰ ਰੋਮਾਂਚਕ ਮੈਚ ਖੇਡਿਆ ਗਿਆ ਹੈ। ਇਸ ਮੈਚ ਵਿੱਚ ਜਾਪਾਨ ਨੇ ਜਰਮਨੀ ਨੂੰ 2-1 ਨਾਲ ਹਰਾ ਕੇ ਧਮਾਕੇਦਾਰ ਜਿੱਤ ਦਰਜ ਕੀਤੀ ਹੈ। ਦੱਸ ਦੇਈਏ ਕਿ ਜਰਮਨੀ ਨੇ 4 ਵਾਰ (1934, 1938, 1982, 2006) ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਮੈਚ ਦਾ ਪਹਿਲਾ ਹਾਫ ਜਰਮਨੀ ਨੇ ਆਪਣੇ ਨਾਮ ਕੀਤਾ ਸੀ। ਉਸ ਨੇ ਪਹਿਲੇ ਹਾਫ ਵਿੱਚ 1-0 ਦੀ ਬੜ੍ਹਤ ਬਣਾ ਲਈ ਸੀ। ਜਦਕਿ ਦੂਜੇ ਹਾਫ ‘ਚ ਜਾਪਾਨ ਨੇ ਜ਼ਬਰਦਸਤ ਖੇਡ ਦਿਖਾਉਂਦੇ ਹੋਏ ਦੋ ਗੋਲ ਕਰਕੇ ਮੈਚ 2-1 ਨਾਲ ਜਿੱਤ ਲਿਆ। ਫੀਫਾ ਰੈਂਕਿੰਗ ‘ਚ ਜਰਮਨੀ ਦੀ ਟੀਮ 11ਵੇਂ ਨੰਬਰ ‘ਤੇ ਹੈ, ਜਦਕਿ ਜਾਪਾਨ ਦੀ ਟੀਮ 24ਵੇਂ ਨੰਬਰ ‘ਤੇ ਹੈ।