ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤਬੱਸੁਮ ਗੋਵਿਲ ਦਾ 78 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਤਬੱਸੁਮ ਦੀ ਸ਼ੁੱਕਰਵਾਰ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਪਰ ਡਾਕਟਰ ਦੀਆਂ ਕੋਸ਼ਿਸ਼ਾਂ ਕੁੱਝ ਅਸਰ ਨਹੀਂ ਦਿਖਾ ਸਕੀਆਂ। ਉਨ੍ਹਾਂ ਨੇ ਆਪਣੇ ਸ਼ੋਅ ‘ਫੂਲ ਖਿਲੇ ਹੈ ਗੁਲਸ਼ਨ ਗੁਲਸ਼ਨ’ ਨਾਲ ਪ੍ਰਸਿੱਧੀ ਹਾਸਿਲ ਕੀਤੀ ਸੀ। ਦੋ ਦਿਨ ਬਾਅਦ ਯਾਨੀ 21 ਨਵੰਬਰ ਨੂੰ ਤਬੱਸੁਮ ਗੋਵਿਲ ਦੀ ਪ੍ਰਾਰਥਨਾ ਸਭਾ ਆਰੀਆ ਸਮਾਜ, ਬਾਂਦਰਾ ਲਿੰਕਿੰਗ ਰੋਡ, ਮੁੰਬਈ ਵਿਖੇ ਰੱਖੀ ਗਈ ਹੈ।
ਤਬੱਸੁਮ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਬਾਲ ਕਲਾਕਾਰ ਵਜੋਂ ਕੀਤੀ ਸੀ ਅਤੇ ਦੂਰਦਰਸ਼ਨ ਦੇ ਪ੍ਰਸਿੱਧ ਟਾਕ ਸ਼ੋਅ ਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ ਸਮੇਤ ਕਈ ਸ਼ੋਅ ਵਿੱਚ ਕੰਮ ਕੀਤਾ। ਉਨ੍ਹਾਂ ਦੇ ਬੇਟੇ ਹੋਸ਼ਾਂਗ ਗੋਵਿਲ ਨੇ ਸ਼ਨੀਵਾਰ ਨੂੰ ਇੱਕ ਚੈੱਨਲ ਨੂੰ ਦੱਸਿਆ, ”ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਗੈਸਟਰੋ ਦੀ ਸਮੱਸਿਆ ਸੀ ਅਤੇ ਅਸੀਂ ਉੱਥੇ ਚੈੱਕਅਪ ਲਈ ਗਏ ਸੀ। ਉਨ੍ਹਾਂ ਨੂੰ ਰਾਤ 8.40 ਅਤੇ 8.42 ‘ਤੇ ਦੋ ਦਿਲ ਦਾ ਦੌਰਾ ਪਿਆ। ਸ਼ੁੱਕਰਵਾਰ ਰਾਤ ਉਨ੍ਹਾਂ ਦਾ ਦੇਹਾਂਤ ਹੋ ਗਿਆ।