[gtranslate]

ਹੁਣ ਤੁਹਾਡੇ ਘਰ ਵੀ ਆਵੇਗਾ ਆਹ LPG ਸਿਲੰਡਰ, ਗੈਸ ਚੋਰੀ ਰੋਕਣ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ !

lpg cylinders will now have qr codes

ਜੇਕਰ ਤੁਸੀਂ LPG ਸਿਲੰਡਰ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ। ਇਸ ਦਾ ਕਾਰਨ ਇਹ ਹੈ ਕਿ ਤੁਹਾਨੂੰ ਵੀ ਕਿਸੇ ਨਾ ਕਿਸੇ ਸਮੇਂ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਜਦੋਂ ਤੁਹਾਡੇ ਘਰ ਤੱਕ ਗੈਸ ਸਿਲੰਡਰ ਪਹੁੰਚਿਆ ਹੋਵੇਗਾ ‘ਤੇ ਉਸ ਵਿੱਚੋਂ ਗੈਸ ਘੱਟ ਨਿਕਲੀ ਹੋਵੇਗੀ। ਪਰ ਹੁਣ ਇਸ ਤਰ੍ਹਾਂ ਦੀ ਚੋਰੀ ਨਹੀਂ ਹੋਵੇਗੀ, ਕਿਉਂਕ ਘਪਲੇ ਬਾਜ਼ਾ ਨੂੰ ਨੱਥ ਪਾਉਣ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਦਰਅਸਲ ਹੁਣ ਤੁਹਾਡੇ ਘਰ ‘ਚ ਇੱਕ QR ਕੋਡ ਵਾਲਾ ਸਿਲੰਡਰ ਆਵੇਗਾ, ਜਿਸ ਨਾਲ ਗੈਸ ਚੋਰਾਂ ਦਾ ਪਤਾ ਲਗਾਉਣਾ ਆਸਾਨ ਹੋ ਜਾਵੇਗਾ।

ਜ਼ਿਕਰਯੋਗ ਹੈ ਕਿ ਅਕਸਰ ਗਾਹਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੇ ਘਰੇਲੂ ਗੈਸ ਸਿਲੰਡਰ ਵਿੱਚ ਗੈਸ ਦੀ ਮਾਤਰਾ 1 ਤੋਂ 2 ਕਿਲੋ ਘੱਟ ਹੈ। ਅਜਿਹੇ ‘ਚ ਕਈ ਵਾਰ ਸ਼ਿਕਾਇਤ ਕਰਨ ‘ਤੇ ਵੀ ਗਾਹਕ ਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ। ਇਸ ਕਾਰਨ ਗੈਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਹੁਣ ਸਰਕਾਰ ਨੇ ਅਜਿਹੇ ਲੋਕਾਂ ਨੂੰ ਫੜਨ ਲਈ ਸਖ਼ਤ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਹੁਣ LPG ਸਿਲੰਡਰਾਂ ਨੂੰ QR ਕੋਡ ਨਾਲ ਲੈਸ ਕਰਨ ਜਾ ਰਹੀ ਹੈ। ਇਸ ਨਾਲ ਗਾਹਕਾਂ ਨੂੰ ਕਈ ਸਹੂਲਤਾਂ ਮਿਲਣਗੀਆਂ। ਆਓ ਜਾਣਦੇ ਹਾਂ ਇਸ ਬਾਰੇ।

ਇਸ ਮਾਮਲੇ ‘ਤੇ ਜਾਣਕਾਰੀ ਦਿੰਦਿਆਂ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਗੈਸ ਚੋਰੀ ਨੂੰ ਰੋਕਣ ਲਈ ਹੁਣ ਸਰਕਾਰ ਐਲ.ਪੀ.ਜੀ. ਸਿਲੰਡਰ ਨੂੰ ਕਿਊਆਰ ਕੋਡ ਨਾਲ ਲੈਸ ਕਰਨ ਜਾ ਰਹੀ ਹੈ। ਇਹ ਕੁੱਝ ਹੱਦ ਤੱਕ ਆਧਾਰ ਕਾਰਡ ਵਰਗਾ ਹੋਵੇਗਾ। ਇਸ QR ਕੋਡ ਰਾਹੀਂ ਗੈਸ ਸਿਲੰਡਰ ਵਿੱਚ ਮੌਜੂਦ ਗੈਸ ਨੂੰ ਟਰੈਕ ਕਰਨਾ ਬਹੁਤ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਜੇਕਰ ਕੋਈ ਗੈਸ ਸਿਲੰਡਰ ‘ਚੋਂ ਗੈਸ ਚੋਰੀ ਕਰਦਾ ਹੈ ਤਾਂ ਉਸ ਦਾ ਪਤਾ ਲਗਾਉਣਾ ਬਹੁਤ ਆਸਾਨ ਹੋ ਜਾਵੇਗਾ।

ਹਰਦੀਪ ਸਿੰਘ ਪੁਰੀ ਨੇ World ਐੱਲ.ਪੀ.ਜੀ. ਵੀਕ 2022 ਦੇ ਵਿਸ਼ੇਸ਼ ਮੌਕੇ ‘ਤੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲਦ ਹੀ ਸਾਰੇ LPG ਸਿਲੰਡਰਾਂ ‘ਤੇ QR ਕੋਡ ਲਗਾਇਆ ਜਾਵੇਗਾ। ਸਰਕਾਰ ਨੇ ਇਸ ਪ੍ਰਾਜੈਕਟ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਕੰਮ ਨੂੰ 3 ਮਹੀਨਿਆਂ ਵਿੱਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨਵੇਂ ਗੈਸ ਸਿਲੰਡਰ ਵਿੱਚ QR ਕੋਡ ਲਾਇਆ ਜਾਵੇਗਾ ਯਾਨੀ ਕਿ ਗੈਸ ਸਿਲੰਡਰ ਉੱਤੇ QR ਕੋਡ ਦਾ ਮੈਟਲ ਸਟਿੱਕਰ ਚਿਪਕਾਇਆ ਜਾਵੇਗਾ।

ਰਿਪੋਰਟਾਂ ਦੇ ਅਨੁਸਾਰ, ਗੈਸ ਸਿਲੰਡਰ ਵਿੱਚ QR ਕੋਡ ਦੀ ਮੌਜੂਦਗੀ ਇਸਦੀ ਟਰੈਕਿੰਗ ਨੂੰ ਬਹੁਤ ਆਸਾਨ ਬਣਾ ਦੇਵੇਗੀ। ਪਹਿਲਾਂ ਗੈਸ ਘੱਟ ਮਿਲਣ ਦੀ ਸ਼ਿਕਾਇਤ ‘ਤੇ ਇਸ ਦੀ ਟ੍ਰੈਕਿੰਗ ਆਸਾਨੀ ਨਾਲ ਨਹੀਂ ਹੋ ਸਕਦੀ ਸੀ ਪਰ ਹੁਣ QR ਕੋਡ ਲੱਗਣ ਤੋਂ ਬਾਅਦ ਇਸ ਨੂੰ ਟਰੈਕ ਕਰਨਾ ਆਸਾਨ ਹੋ ਜਾਵੇਗਾ। ਇਸ ਤੋਂ ਪਹਿਲਾਂ ਇਹ ਪਤਾ ਨਹੀਂ ਲੱਗਦਾ ਸੀ ਕਿ ਡੀਲਰ ਨੇ ਗੈਸ ਸਿਲੰਡਰ ਕਿੱਥੋਂ ਕੱਢਿਆ ਸੀ ਅਤੇ ਕਿਸ ਡਿਲੀਵਰੀ ਮੈਨ ਨੇ ਗਾਹਕ ਦੇ ਘਰ ਪਹੁੰਚਾਇਆ ਸੀ। ਪਰ QR ਕੋਡ ਦੇ ਇੰਸਟਾਲ ਹੋਣ ਤੋਂ ਬਾਅਦ, ਹਰ ਚੀਜ਼ ਨੂੰ ਟਰੈਕ ਕਰਨਾ ਬਹੁਤ ਆਸਾਨ ਹੋ ਜਾਵੇਗਾ। ਇਸ ਨਾਲ ਚੋਰ ਆਸਾਨੀ ਨਾਲ ਫੜੇ ਜਾ ਸਕਣਗੇ ਅਤੇ ਇਸ ਨਾਲ ਲੋਕਾਂ ਨੂੰ ਵੀ ਰਾਹਤ ਮਿਲੇਗੀ। ਇਸ ਨਾਲ ਉਹ ਗੈਸ ਚੋਰੀ ਤੋਂ ਵੀ ਬਚਣਗੇ।

ਚੋਰੀ ਫੜਨ ਤੋਂ ਇਲਾਵਾ ਇਸ QR ਕੋਡ ਦੇ ਹੋਰ ਵੀ ਕਈ ਫਾਇਦੇ ਹਨ। ਇਸ ਨਾਲ ਗਾਹਕਾਂ ਨੂੰ ਪਤਾ ਲੱਗੇਗਾ ਕਿ ਹੁਣ ਤੱਕ ਕਿੰਨੀ ਵਾਰ ਗੈਸ ਰੀਫਿਲ ਕੀਤੀ ਗਈ ਹੈ। ਇਸ ਦੇ ਨਾਲ ਹੀ ਰਿਫਿਲਿੰਗ ਸੈਂਟਰ ਤੋਂ ਗੈਸ ਘਰ ਪਹੁੰਚਣ ‘ਚ ਕਿੰਨਾ ਸਮਾਂ ਲੱਗਾ ਹੈ। ਇਸ ਦੇ ਨਾਲ ਹੀ ਹੁਣ ਕੋਈ ਵੀ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਵਪਾਰਕ ਕੰਮਾਂ ਲਈ ਨਹੀਂ ਕਰ ਸਕੇਗਾ ਕਿਉਂਕਿ ਇਸ ਕਿਊਆਰ ਕੋਡ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਗੈਸ ਸਿਲੰਡਰ ਦੀ ਡਿਲੀਵਰੀ ਕਿਸ ਡੀਲਰ ਵੱਲੋਂ ਕੀਤੀ ਗਈ ਹੈ।

Leave a Reply

Your email address will not be published. Required fields are marked *