[gtranslate]

ਗਾਇਕਾ ਨਸੀਬੋ ਲਾਲ ਨਿਊਜ਼ੀਲੈਂਡ ‘ਚ ਇਸ ਦਿਨ ਲਾਉਣਗੇ ਰੌਣਕਾਂ, ਤੁਸੀ ਵੀ ਛੇਤੀ ਛੇਤੀ ਟਿਕਟਾਂ ਲਓ ਜਨਾਬ, ਫਿਰ ਨਾ ਕਹਿਓ ਅਸੀਂ ਤਾਂ ਰਹਿ ਗਏ !

naseebo lal show in new zealand

ਰੱਬ ਕਰੇ ! ਪਰਵਾਸੀ ਧਰਤੀ `ਤੇ ਅਜਿਹੇ ਮੇਲੇ ਹੁੰਦੇ ਰਹਿਣ। ਆਪਸੀ ਪਿਆਰ ਤੇ ਸਾਂਝ ਦੇ ਫੂੱਲ ਖਿੜਦੇ ਰਹਿਣ।

 

ਜੇਕਰ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਦੁਨੀਆਂ ਭਰ ‘ਚ ਨਾਂਅ ਚਮਕਾਇਆ ਹੈ। ਪੰਜਾਬੀ ਜਿੱਥੇ ਆਪਣੀ ਅਣਥੱਕ ਮਿਹਨਤ ਅਤੇ ਸਮੁੱਚੀ ਕਾਇਨਾਤ ਦੀ ਸੇਵਾ ਅਤੇ ਸਰਬੱਤ ਦੇ ਭਲੇ ਲਈ ਕੰਮ ਕਰਦੇ ਹਨ। ਉੱਥੇ ਹੀ ਪੰਜਾਬੀ ਖੁਸ਼ ਹੋਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਅਤੇ ਜੇ ਗੱਲ ਉਲਾਸ ਅਤੇ ਚਾਅ ਅਤੇ ਖੁਸ਼ੀ ਦੇ ਸਮੇਂ ਦੀ ਹੋਵੇ ਤਾਂ ਲੋਕ ਨਾਚ ਭੰਗੜੇ ਦਾ ਜ਼ਿਕਰ ਨਾਂ ਹੋਵੇ ਤਾਂ ਖੁਸ਼ੀ ਦਾ ਮੌਕਾ ਅਧੂਰਾ ਜਿਹਾ ਲੱਗਦਾ ਹੈ। ਵਿਦੇਸ਼ ‘ਚ ਰਹਿੰਦੇ ਲੋਕਾਂ ਕੋਲ ਖੁਸ਼ੀਆਂ ਮਨਾਉਣ ਦੇ ਬਹੁਤ ਘੱਟ ਮੌਕੇ ਹੁੰਦੇ ਹਨ, ਕਿਉਂਕ ਜਿਆਦਾਤਰ ਲੋਕਾਂ ਦੇ ਪਰਿਵਾਰ ਉਨ੍ਹਾਂ ਤੋਂ ਦੂਰ ਹੁੰਦੇ ਨੇ, ਪਰ ਹੁਣ ਨਿਊਜ਼ੀਲੈਂਡ ‘ਚ ਰਹਿੰਦੇ ਭਾਰਤੀ ਤੇ ਪਾਕਿਸਤਾਨੀ ਭਾਈਚਾਰੇ ਲਈ ਕੁੱਝ ਪਲ ਭੰਗੜੇ ਪਾਉਣ ਤੇ ਖੁਸ਼ੀਆਂ ਮਨਾਉਣ ਲਈ ਰੇਡੀਓ ਸਾਡੇ ਆਲਾ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ, ਦਰਅਸਲ ਨਿਊਜ਼ੀਲੈਂਡ ‘ਚ ਰੌਣਕਾਂ ਲਾਉਣ ਲਈ ਪਾਕਿਸਤਾਨੀ ਪੰਜਾਬੀ ਗਾਇਕਾ ਨਸੀਬੋ ਲਾਲ ਪਹੁੰਚ ਰਹੇ ਹਨ।

ਜੋ ਆਪਣੇ ਗੀਤਾਂ ਲਈ ਭਾਰਤ ਅਤੇ ਪਾਕਿਸਤਾਨ ਸਣੇ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਮਖ਼ਸੂਸ ਲਬੋ ਲਹਿਜੇ ਅਤੇ ਖ਼ੂਬਸੂਰਤ ਆਵਾਜ਼ ਵਾਲੀ ਨਸੀਬੋ ਲਾਲ ਨੇ ਆਪਣੀ ਗਾਇਕੀ ਸਦਕਾ ਖ਼ਾਸੀ ਸ਼ੋਹਰਤ ਕਮਾ ਲਈ ਹੈ। ਉਨ੍ਹਾਂ ਦੀ ਆਵਾਜ਼ ਵਿੱਚ ਰੇਸ਼ਮਾਂ ਅਤੇ ਨੂਰਜਹਾਂ ਵਾਲੀ ਮਿਠਾਸ ਦੀ ਝਲਕ ਮਿਲਦੀ ਹੈ। ਦੱਸ ਦਈਏ ਕਿ ਗਾਇਕਾ ਨਸੀਬੋ ਲਾਲ ਇਸ ਸਾਲ ਦਸੰਬਰ ਮਹੀਨੇ ‘ਚ ਸ਼ੋਅ ਲਾਉਣ ਲਈ ਨਿਊਜ਼ੀਲੈਂਡ ਪਹੁੰਚ ਰਹੇ ਹਨ। ਦੱਸ ਦੇਈਏ ਕਿ ਗਾਇਕਾ ਨਸੀਬੋ ਲਾਲ ਦਾ ਇਹ ਸ਼ੋਅ ਰੇਡੀਓ ਸਾਡੇ ਆਲਾ ਦੀ ਪੇਸ਼ਕਸ਼ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਉੱਥੇ ਹੀ ਗਾਇਕਾ ਨਸੀਬੋ ਲਾਲ ਦੇ ਸ਼ੋਅ ਨੂੰ ਲੈ ਕੇ ਲੋਕਾਂ ‘ਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ‘ਚ ਇਸ ਸ਼ੋਅ ਦਾ ਕਿੰਨਾ ਕਰੇਜ਼ ਹੈ ਇਸ ਗੱਲ ਦਾ ਅੰਦਾਜ਼ਾ ਤੁਸੀ ਇੱਥੋਂ ਲਗਾ ਸਕਦੇ ਹੋ ਕਿ ਇਸ ਸ਼ੋਅ ਦੀਆਂ ਤਕਰੀਬਨ 50 ਫੀਸਦੀ ਟਿਕਟਾਂ ਬੁੱਕ ਵੀ ਹੋ ਚੁੱਕੀਆਂ ਨੇ ਜਾ ਫਿਰ ਇੰਝ ਕਹਿ ਲਵੋ ਕਿ ਨਿਊਜ਼ੀਲੈਂਡ ਵੱਸਦੇ ਸਾਡੇ ਭਾਰਤੀ ਤੇ ਪਾਕਿਸਤਾਨੀ ਭਾਈਚਾਰੇ ਦੇ ਲੋਕ ਇਸ ਖੁਸ਼ੀਆਂ ਦੇ ਪਲਾਂ ਅਤੇ ਮੌਕੇ ਨੂੰ ਆਪਣੇ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੇ।

ਜੇਕਰ ਤੁਸੀ ਵੀ ਅਜੇ ਤੱਕ ਇਸ ਸ਼ੋਅ ਦੀਆਂ ਟਿਕਟਾਂ ਬੁੱਕ ਨਹੀਂ ਕਰਵਾਈਆਂ ਨੇ ਤਾਂ ਫਿਰ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਛੇਤੀ ਤੋਂ ਪਹਿਲਾ ਆਪਣੀਆਂ ਟਿਕਟਾਂ ਬੁੱਕ ਕਰਵਾ ਲਵੋਂ ਕਿਤੇ ਬਾਅਦ ‘ਚ ਤੁਹਾਨੂੰ ਇਹ ਨਾ ਕਹਿਣਾ ਪਏ ਕਿ ਅਸੀਂ ਤਾ ਰਹਿ ਹੀ ਗਏ।

https://www.eventfinda.co.nz/2022/the-melody-queen-naseebo-lal-live-in-concert/auckland/manukau-city/tickets

https://www.eventfinda.co.nz/2022/the-melody-queen-naseebo-lal-live-in-concert/auckland/manukau-city/tickets

ਆਧੁਨਿਕ ਸਮੇਂ ਦੀ ਮੇਲੋਡੀ ਕਵੀਨ ਦਸੰਬਰ 2022 ਵਿੱਚ ਆਕਲੈਂਡ ਦਾ ਦੌਰਾ ਕਰਨ ਅਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਦੱਸ ਦੇਈਏ ਕਿ ਗਾਇਕਾ ਦਾ ਸ਼ੋਅ 2 ਦਸੰਬਰ ਨੂੰ ਰਾਤ 7 ਵਜੇ Due Drop Events Centre, 770 Great South Rd, Manukau City, Auckland ਵਿੱਚ ਹੋਵੇਗਾ। ਜਿਆਦਾ ਜਾਣਕਾਰੀ ਲਈ ਤੁਸੀ ਰੇਡੀਓ ਸਾਡੇ ਆਲਾ ਟੀਮ ਮੈਂਬਰ Gurpreet Singh ਨਾਲ 021 865 117 ‘ਤੇ Nasir Khan ਨਾਲ 021 542 648 ‘ਤੇ ਅਤੇ Ranbir Kaur ਨਾਲ 021 576 699 ‘ਤੇ ਸੰਪਰਕ ਕਰ ਸਕਦੇ ਹੋ।

Leave a Reply

Your email address will not be published. Required fields are marked *