[gtranslate]

ਰੈਡ ਲਿਸਟ ‘ਚ ਸ਼ਾਮਿਲ ਦੇਸ਼ਾਂ ਦੀ ਯਾਤਰਾ ਕਰਨ ਵਾਲਿਆਂ ‘ਤੇ ਸਾਊਦੀ ਅਰਬ ਕਰੇਗਾ ਇਹ ਵੱਡੀ ਕਾਰਵਾਈ

saudi arabia announces travel ban

ਇਸ ਸਮੇਂ ਪੂਰੀ ਦੁਨੀਆ ਕੋਰੋਨਾ ਦੇ ਪ੍ਰਕੋਪ ਨਾਲ ਜੂਝ ਰਹੀ ਹੈ। ਹਰ ਦਿਨ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਿਰਫ ਨਵੇਂ ਮਾਮਲੇ ਹੀ ਨਹੀ ਸਗੋਂ ਹਰ ਦਿਨ ਲੋਕ ਇਸ ਮਹਾਮਾਰੀ ਦੇ ਕਾਰਨ ਆਪਣੀਆਂ ਜਾਨਾਂ ਵੀ ਗਵਾ ਰਹੇ ਹਨ। ਉੱਥੇ ਹੀ ਹਰ ਦੇਸ਼ ਦੀ ਸਰਕਾਰ ਆਪਣੇ ਦੇਸ਼ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਸਖਤ ਪਬੰਦੀਆਂ ਲਾਗੂ ਕਰ ਰਹੀ ਹੈ। ਇਸ ਦੌਰਾਨ ਕਈ ਦੇਸ਼ਾਂ ਨੇ ਯਾਤਰਾ ‘ਤੇ ਵੀ ਪਾਬੰਦੀਆਂ ਲਗਾਈਆਂ ਹਨ। ਹੁਣ ਸਾਊਦੀ ਅਰਬ ਨੇ ਵੀ ਇੱਕ ਵੱਡਾ ਫੈਸਲਾ ਕੀਤਾ ਹੈ। ਦਰਅਸਲ ਸਾਊਦੀ ਰੈਡ ਲਿਸਟ ਵਿੱਚ ਸ਼ਾਮਿਲ ਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ‘ਤੇ ਤਿੰਨ ਸਾਲ ਦੀ ਯਾਤਰਾ ਪਾਬੰਦੀ ਲਗਾਉਣ ਜਾ ਰਿਹਾ ਹੈ।

ਸਾਊਦੀ ਅਰਬ ਕੋਰੋਨਾ ਵਾਇਰਸ ਅਤੇ ਇਸ ਦੇ ਨਵੇਂ ਰੂਪਾਂ ਦੇ ਫੈਲਣ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ‘ਰੈਡ ਲਿਸਟ’ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ‘ਤੇ ਤਿੰਨ ਸਾਲ ਦੀ ਯਾਤਰਾ ਪਾਬੰਦੀ ਲਗਾਏਗਾ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੁੱਝ ਸਾਊਦੀ ਨਾਗਰਿਕਾਂ, ਜਿਨ੍ਹਾਂ ਨੂੰ ਮਈ ਮਹੀਨੇ ਵਿੱਚ ਮਾਰਚ 2020 ਤੋਂ ਬਾਅਦ ਪਹਿਲੀ ਵਾਰ ਵਿਦੇਸ਼ ਜਾਣ ਦੀ ਆਗਿਆ ਦਿੱਤੀ ਗਈ ਸੀ, ਉਨ੍ਹਾਂ ਨੇ ਯਾਤਰਾ ਨਿਯਮਾਂ ਦੀ ਉਲੰਘਣਾ ਕੀਤੀ ਸੀ। ਅਧਿਕਾਰੀ ਨੇ ਕਿਹਾ, “ਗ੍ਰਹਿ ਮੰਤਰਾਲਾ ਜ਼ੋਰ ਦਿੰਦਾ ਹੈ ਕਿ ਨਾਗਰਿਕਾਂ ਨੂੰ ਅਜੇ ਵੀ ਉਨ੍ਹਾਂ ਦੇਸ਼ਾਂ ਵਿੱਚ ਜਾਣ ਦੀ ਮਨਾਹੀ ਹੈ ਜਿਸ ਨੇ ਅਜੇ ਤੱਕ ਮਹਾਂਮਾਰੀ ਨੂੰ ਕੰਟਰੋਲ ਨਹੀਂ ਕੀਤਾ ਹੈ ਜਾਂ ਜਿੱਥੇ ਮਹਾਂਮਾਰੀ ਦਾ ਕੋਈ ਨਵਾਂ ਵੈਰੀਐਂਟ ਮਿਲਿਆ ਹੈ।

ਅਧਿਕਾਰੀ ਨੇ ਕਿਹਾ, “ਜੋ ਵੀ ਇਸ ਵਿੱਚ ਸ਼ਾਮਿਲ ਹੋਵੇਗਾ, ਉਹ ਵਾਪਸੀ ‘ਤੇ ਕਾਨੂੰਨੀ ਜਵਾਬਦੇਹੀ ਅਤੇ ਭਾਰੀ ਜ਼ੁਰਮਾਨੇ ਅਧੀਨ ਹੋਣਗੇ ਅਤੇ ਉਨ੍ਹਾਂ ‘ਤੇ ਤਿੰਨ ਸਾਲਾਂ ਦੀ ਯਾਤਰਾ ਪਾਬੰਦੀ ਲੱਗੇਗੀ।” ਸਾਊਦੀ ਅਰਬ ਨੇ ਅਫਗਾਨਿਸਤਾਨ, ਅਰਜਨਟੀਨਾ, ਬ੍ਰਾਜ਼ੀਲ, ਮਿਸਰ, ਈਥੋਪੀਆ, ਭਾਰਤ, ਇੰਡੋਨੇਸ਼ੀਆ, ਲੇਬਨਾਨ, ਪਾਕਿਸਤਾਨ, ਦੱਖਣੀ ਅਫਰੀਕਾ, ਤੁਰਕੀ, ਵੀਅਤਨਾਮ ਅਤੇ ਸੰਯੁਕਤ ਅਰਬ ਅਮੀਰਾਤ ਸਣੇ ਕਈ ਦੇਸ਼ਾਂ ਦੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਹੈ।

Leave a Reply

Your email address will not be published. Required fields are marked *