[gtranslate]

Cristiano Ronaldo ਨੇ Manchester United F.C ਬਾਰੇ ਕੀਤਾ ਆਹ ਸਨਸਨੀਖੇਜ਼ ਦਾਅਵਾ, ਕਿਹਾ – ‘ਕੁੱਝ ਲੋਕ ਨਹੀਂ ਚਾਹੁੰਦੇ ਕਿ …’

cristiano ronaldo comment on

ਕ੍ਰਿਸਟੀਆਨੋ ਰੋਨਾਲਡੋ ਅਤੇ ਮਾਨਚੈਸਟਰ ਯੂਨਾਈਟਿਡ ਵਿਚਾਲੇ ਮੱਤਭੇਦ ਹੁਣ ਸਾਹਮਣੇ ਆ ਗਏ ਹਨ। ਰੋਨਾਲਡੋ ਨੇ ਇੱਕ ਟੀਵੀ ਇੰਟਰਵਿਊ ਵਿੱਚ ਮਾਨਚੈਸਟਰ ਯੂਨਾਈਟਿਡ ਦੇ ਪ੍ਰਬੰਧਨ ਉੱਤੇ ਕਈ ਦੋਸ਼ ਲਾਏ ਹਨ। ਰੋਨਾਲਡੋ ਨੇ ਇੱਥੋਂ ਤੱਕ ਕਿਹਾ ਹੈ ਕਿ ਯੂਨਾਈਟਿਡ ਮੈਨੇਜਰ ਐਰਿਕ ਟੇਨ ਹਾਗ ਸਮੇਤ ਦੋ-ਤਿੰਨ ਲੋਕ ਹਨ, ਜੋ ਉਸ ਨੂੰ ਇਸ ਕਲੱਬ ਵਿੱਚ ਨਹੀਂ ਦੇਖਣਾ ਚਾਹੁੰਦੇ। ਇਸ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਸ ਗੱਲ ਦੀਆਂ ਜ਼ੋਰਦਾਰ ਚਰਚਾਵਾਂ ਸਨ ਕਿ ਰੋਨਾਲਡੋ ਮਾਨਚੈਸਟਰ ਯੂਨਾਈਟਿਡ ਛੱਡਣਾ ਚਾਹੁੰਦੇ ਹਨ। ਹਾਲਾਂਕਿ ਕਿਤੇ ਵੀ ਉਨ੍ਹਾਂ ਦੇ ਟਰਾਂਸਫਰ ਦੀ ਗੱਲ ਨਹੀਂ ਹੋਈ। ਇਸ ਤੋਂ ਬਾਅਦ ਵੱਖ-ਵੱਖ ਮੀਡੀਆ ਰਿਪੋਰਟਾਂ ‘ਚ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਰੋਨਾਲਡੋ ਅਤੇ ਮੈਨਚੈਸਟਰ ਯੂਨਾਈਟਿਡ ਦੇ ਕੋਚ ਏਰਿਕ ਟੇਨ ਹਾਗ ਵਿਚਾਲੇ ਸਭ ਕੁੱਝ ਠੀਕ ਨਹੀਂ ਹੈ। ਉਨ੍ਹਾਂ ਦੇ ਮਤਭੇਦ ਉਦੋਂ ਸਾਹਮਣੇ ਆਏ ਜਦੋਂ ਰੋਨਾਲਡੋ ਨੇ ਪਿਛਲੇ ਮਹੀਨੇ ਟੋਟਨਹੈਮ ਹੌਟਸਪਰ ਦੇ ਖਿਲਾਫ ਮੈਚ ਵਿੱਚ ਬਦਲ (Substitute) ਵਜੋਂ ਆਉਣ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਘਟਨਾ ਤੋਂ ਬਾਅਦ ਰੋਨਾਲਡੋ ਅਗਲੇ ਕੁੱਝ ਮੈਚਾਂ ਲਈ ਮਾਨਚੈਸਟਰ ਯੂਨਾਈਟਿਡ ਟੀਮ ਤੋਂ ਬਾਹਰ ਹੋ ਗਿਆ ਸੀ। ਹਾਲ ਹੀ ‘ਚ ਰੋਨਾਲਡੋ ਨੇ ਐਸਟਨ ਵਿਲਾ ਖਿਲਾਫ ਮੈਚ ਤੋਂ ਟੀਮ ‘ਚ ਵਾਪਸੀ ਕੀਤੀ ਸੀ। ਹਾਲਾਂਕਿ ਇਸ ਮੈਚ ‘ਚ ਮਾਨਚੈਸਟਰ ਯੂਨਾਈਟਿਡ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਐਤਵਾਰ ਦੇ ਇਸ ਮੈਚ ‘ਚ ਰੋਨਾਲਡੋ ਇੱਕ ਵਾਰ ਫਿਰ ਟੀਮ ਤੋਂ ਬਾਹਰ ਰਹੇ। ਰੋਨਾਲਡੋ ਨੇ ਪੀਅਰਸ ਮੋਰਗਨ ਦੇ ਅਣਸੈਂਸਰਡ ਟੀਵੀ ਸ਼ੋਅ ਵਿੱਚ ਕਿਹਾ, ‘ਮੇਰੇ ਮਨ ਉਨ੍ਹਾਂ (ਮੈਨਚੈਸਟਰ ਯੂਨਾਈਟਿਡ ਕੋਚ) ਲਈ ਕੋਈ ਸਨਮਾਨ ਨਹੀਂ ਹੈ ਕਿਉਂਕਿ ਉਹ ਵੀ ਮੇਰਾ ਸਨਮਾਨ ਨਹੀਂ ਕਰਦੇ ਹਨ। ਕੋਚ ਹੀ ਨਹੀਂ, ਕਲੱਬ ‘ਚ ਅਜਿਹੇ 2-3 ਹੋਰ ਲੋਕ ਹਨ। ਮੈਨੂੰ ਇੱਥੇ ਧੋਖਾ ਮਿਲਿਆ ਹੈ।’

Leave a Reply

Your email address will not be published. Required fields are marked *