ਮੰਗਲਵਾਰ ਨੂੰ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋਇਆ ਹੈ, ਦਰਅਸਲ ਸਿੱਪੀ ਗਿੱਲ ਖਿਲਾਫ ਭਾਰਤ ਦੇ ਪਸ਼ੂ ਭਲਾਈ ਬੋਰਡ ਨੇ ਇੱਕ ਨੋਟਿਸ ਜਾਰੀ ਕੀਤਾ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਗਾਇਕ ਸਿੱਪੀ ਗਿੱਲ ਨੇ ਆਪਣੇ ਇੱਕ ਗੀਤ ‘ਬੱਬਰ ਸ਼ੇਰ‘ ਦੇ ਵਿੱਚ ਬੋਰਡ ਵਲੋਂ ਬਿਨਾ ਇਜ਼ਾਜਤ (Noc ) ਲਏ ਘੋੜੇ ਤੇ ਹੋਰ ਜਾਨਵਰ ਦਿਖਾਏ ਹਨ। ਜਿਸ ਕਾਰਨ sectoin 11(1) ਤੇ ਤਹਿਤ ਸਿੱਪੀ ਗਿੱਲ ਦੇ ਖਿਲਾਫ ਬੋਰਡ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਦਾ ਜਵਾਬ ਦੇਣ ਲਈ ਸਿੱਪੀ ਗਿੱਲ ਨੂੰ 7 ਦਿਨ ਦਾ ਸਮਾਂ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਿੱਪੀ ਗਿੱਲ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਗਾਇਕ ਤੇ ਅਦਾਕਾਰ ਹਨ ਜਿਹਨਾਂ ਨੇ ਹੁਣ ਤੱਕ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਹੁਣ ਦੇਖਣਾ ਹੋਵੇਗਾ ਕਿ ਗਾਇਕ ਸਿੱਪੀ ਗਿੱਲ ਵਲੋਂ ਇਸ ਨੋਟਿਸ ਦਾ ਕਦੋ ਅਤੇ ਕਿੰਝ ਜਵਾਬ ਦਿੱਤਾ ਜਾਂਦਾ ਹੈ।