ਜਿਸ ਦੀ ਉਮੀਦ ਨਹੀਂ ਸੀ, ਓਹੀ ਹੋ ਗਿਆ। ਜਿਸ ਦੀ ਉਮੀਦ ਦੇ ਪੂਰੀ ਹੋਣ ਦੀ ਸੀ, ਉਹ ਫਿਰ ਰਿਹ ਗਈ ਅਤੇ 15 ਸਾਲਾਂ ਤੋਂ ਚੱਲ ਰਿਹਾ ਇੰਤਜ਼ਾਰ ਅਗਲੇ 2 ਸਾਲਾਂ ਤੱਕ ਹੋਰ ਵੱਧ ਗਿਆ। 140 ਕਰੋੜ ਲੋਕਾਂ ਦੀਆਂ ਆਸਾਂ ਲੈ ਕੇ ਭਾਰਤ ਨੂੰ ਆਸਟ੍ਰੇਲੀਆ ਵਿੱਚ ਕ੍ਰਿਕਟ ਦਾ ਬਾਦਸ਼ਾਹ ਬਣਾਉਣ ਲਈ ਹਜ਼ਾਰਾਂ ਮੀਲ ਦੂਰ ਆਏ 15 ਖਿਡਾਰੀਆਂ ਦੀਆਂ ਕੋਸ਼ਿਸ਼ਾਂ ਇੱਕ ਵਾਰ ਫਿਰ ਬਹੁਤ ਨੇੜੇ ਤਾਂ ਆ ਗਈਆਂ ਪਰ ਫਿਰ ਅਧੂਰੀਆਂ ਰਹਿ ਗਈਆਂ। ਐਡੀਲੇਡ ‘ਚ ਜਿੱਤ ਦੀ ਦਾਅਵੇਦਾਰ ਮੰਨੀ ਜਾ ਰਹੀ ਟੀਮ ਇੰਡੀਆ ਨੇ ਨਾ ਸਿਰਫ ਹਾਰੀ, ਸਗੋਂ ਕਰੀਬ 50 ਹਜ਼ਾਰ ਦਰਸ਼ਕਾਂ ਦੇ ਸਾਹਮਣੇ ਉਸ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਐਡੀਲੇਡ ‘ਚ ਖੇਡੇ ਗਏ ਦੂਜੇ ਸੈਮੀਫਾਈਨਲ ‘ਚ ਇੰਗਲੈਂਡ ਨੇ ਭਾਰਤ ਨੂੰ ਇਕਤਰਫਾ ਅੰਦਾਜ਼ ‘ਚ 10 ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ।
ਟੀਮ ਇੰਡੀਆ ਨੂੰ ਐਡੀਲੇਡ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ, ਕਿਉਂਕਿ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਐਡੀਲੇਡ ਦਾ ਇਹ ਵੀ ਇਤਿਹਾਸ ਹੈ ਕਿ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਇੱਥੇ ਜ਼ਿਆਦਾ ਮੈਚ ਜਿੱਤੇ ਹਨ। ਅਜਿਹੇ ‘ਚ ਬਟਲਰ ਦਾ ਇਹ ਫੈਸਲਾ ਹੈਰਾਨ ਕਰਨ ਵਾਲਾ ਸੀ। ਇਸ ਦੇ ਨਾਲ ਹੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦੇ ਹਨ। ਜਦੋਂ ਸਭ ਕੁੱਝ ਮਨ ਦੇ ਹਿਸਾਬ ਨਾਲ ਚੱਲਦਾ ਹੈ ਤਾਂ ਖੇਡ ਉਹੀ ਹੋਣੀ ਚਾਹੀਦੀ ਸੀ, ਪਰ ਹੋਇਆ ਇਸ ਦੇ ਉਲਟ।
ਭਾਰਤ ਨੂੰ T20 ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਵਿੱਚ ਇੰਗਲੈਂਡ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਇੰਗਲੈਂਡ ਨੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਜਿੱਥੇ ਉਸ ਦਾ ਸਾਹਮਣਾ ਐਤਵਾਰ ਨੂੰ ਪਾਕਿਸਤਾਨ ਨਾਲ ਹੋਣਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 168 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ‘ਚ ਇੰਗਲੈਂਡ ਨੇ ਬਿਨਾਂ ਕੋਈ ਵਿਕਟ ਗੁਆਏ 16 ਓਵਰਾਂ ‘ਚ ਟੀਚਾ ਹਾਸਿਲ ਕਰ ਲਿਆ।