ਹਾਲੀਵੁੱਡ ਅਦਾਕਾਰ ਅਤੇ ਨਿਰਦੇਸ਼ਕ ਸੀਨ ਪੇਨ ਨੇ ਯੁੱਧ ਪ੍ਰਭਾਵਿਤ ਦੇਸ਼ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੂੰ ਆਸਕਰ ਤੋਹਫ਼ੇ ਵੱਜੋਂ ਦਿੱਤਾ ਹੈ। ਪੇਨ ਨੇ ਯੂਕਰੇਨ ਲਈ ਆਪਣਾ ਸਮਰਥਨ ਦਿਖਾਉਣ ਲਈ ਅਜਿਹਾ ਕੀਤਾ ਹੈ। ਰੂਸ ਦੇ ਹਮਲੇ ਤੋਂ ਬਾਅਦ ਅਦਾਕਾਰ ਦਾ ਯੂਕਰੇਨ ਦਾ ਇਹ ਤੀਜਾ ਦੌਰਾ ਹੈ। ਪੇਨ, ਨੇ ਜ਼ੇਲੇਨਸਕੀ ਨੂੰ ਜੰਗ ਦੇ ਅੰਤ ਤੱਕ ਪੁਰਸਕਾਰ ਰੱਖਣ ਲਈ ਕਿਹਾ ਅਤੇ ਯੂਕਰੇਨ ਦੀ ਜਿੱਤ ਦੀ ਉਮੀਦ ਪ੍ਰਗਟਾਈ। ਜ਼ੇਲੇਨਸਕੀ ਦੇ ਦਫਤਰ ਨੇ ਇਸਦੀ ਵੀਡੀਓ ਸਾਂਝੀ ਕੀਤੀ ਹੈ।
ਇਸ ਦੌਰਾਨ ਪੇਨ ਨੇ ਜ਼ੇਲੇਨਸਕੀ ਨੂੰ ਕਿਹਾ ਕਿ ਇਹ ਤੁਹਾਡੇ ਲਈ ਹੈ। ਮੈਨੂੰ ਬਾਹਰ ਭਿਆਨਕ ਮਹਿਸੂਸ ਹੁੰਦਾ ਹੈ। ਇਹ ਸਿਰਫ਼ ਇੱਕ ਪ੍ਰਤੀਕਾਤਮਕ ਮੂਰਖਤਾ ਵਾਲੀ ਗੱਲ ਹੈ, ਪਰ ਮੈਂ ਜਾਣਦਾ ਹਾਂ ਕਿ ਇਹ ਇੱਥੇ ਤੁਹਾਡੇ ਨਾਲ ਹੈ ਇਸਲਈ ਮੈਂ ਲੜਾਈ ਲਈ ਬਿਹਤਰ ਅਤੇ ਮਜ਼ਬੂਤ ਮਹਿਸੂਸ ਕਰਾਂਗਾ। ਇਸ ਦੇ ਨਾਲ ਹੀ ਜ਼ੇਲੇਂਸਕੀ ਨੇ ਮਨੋਰੰਜਨ ਦੇ ਖੇਤਰ ਵਿੱਚ ਦਿੱਤੇ ਜਾਣ ਵਾਲੇ ਇਸ ਵੱਕਾਰੀ ਪੁਰਸਕਾਰ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਤੁਹਾਡਾ ਹੈ।
Sean Penn has given his Oscar to Ukraine – @ZelenskyyUa
Thank you, sir!
It is an honor for us. pic.twitter.com/vx2UfEVTds— Anton Gerashchenko (@Gerashchenko_en) November 8, 2022
ਬਾਅਦ ਵਿੱਚ ਜ਼ੇਲੇਨਸਕੀ ਕਹਿੰਦੇ ਹਨ ਕਿ ਇਹ ਬਹੁਤ ਵਧੀਆ ਹੈ। ਮੈਂ ਸਨਮਾਨਿਤ ਹਾਂ ਅਸੀਂ ਜਿੱਤਣਾ ਹੈ। ਇਸ ‘ਤੇ ਪੇਨ ਕਹਿੰਦੇ ਹਨ ਕਿ ਜਦੋਂ ਤੁਸੀਂ ਜਿੱਤ ਜਾਂਦੇ ਹੋ, ਤਾਂ ਇਸ ਨੂੰ ਮਾਲੀਬੂ ‘ਤੇ ਵਾਪਿਸ ਲਿਆਓ। ਜ਼ੇਲੇਂਸਕੀ ਨੇ ਬਾਅਦ ਵਿੱਚ ਇੱਕ ਪੋਸਟ ਵਿੱਚ ਲਿਖਿਆ ਕਿ ਸੀਨ ਨੇ ਸਾਡੇ ਰਾਸ਼ਟਰ ਦੀ ਜਿੱਤ ਵਿੱਚ ਵਿਸ਼ਵਾਸ ਦੇ ਪ੍ਰਤੀਕ ਵਜੋਂ ਆਪਣਾ ਆਸਕਰ ਦਾ ਐਵਾਰਡ ਲਿਆਂਦਾ ਹੈ। ਇਹ ਯੁੱਧ ਦੇ ਅੰਤ ਤੱਕ ਯੂਕਰੇਨ ਵਿੱਚ ਰਹੇਗਾ।
ਇਸ ਸਨਮਾਨ ਦੇ ਬਦਲੇ ਵਿੱਚ, ਪੇਨ ਨੂੰ ਜ਼ੇਲੇਨਸਕੀ ਦੁਆਰਾ ਆਰਡਰ ਆਫ਼ ਮੈਰਿਟ, III ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਨੇ ਲਿਖਿਆ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਂ ਸੀਨ ਪੇਨ ਨੂੰ ਆਰਡਰ ਆਫ ਮੈਰਿਟ III ਡਿਗਰੀ ਦਿੱਤੀ। ਯੂਕਰੇਨ ਨੂੰ ਵਿਸ਼ਵ ਵਿੱਚ ਪ੍ਰਸਿੱਧ ਬਣਾਉਣ ਵਿੱਚ ਅਜਿਹੇ ਸੁਹਿਰਦ ਸਮਰਥਨ ਅਤੇ ਮਹੱਤਵਪੂਰਨ ਯੋਗਦਾਨ ਲਈ ਧੰਨਵਾਦ।