ਵਾਈਕਾਟੋ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਸਵੇਰੇ ਵਾਈਕਾਟੋ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੇ ਅੱਜ ਸਵੇਰੇ 10.40 ਵਜੇ ਦੇ ਕਰੀਬ ਨਗਾਰਵਾਹੀਆ ਕਸਬੇ ਵਿੱਚ ਸਿਮਸ ਸਟਰੀਟ ‘ਤੇ ਅੱਗ ਲੱਗਣ ਦੀ ਘਟਨਾ ਦਾ ਜਵਾਬ ਦਿੱਤਾ ਸੀ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਨੇ ਕਿਹਾ ਕਿ ਜਦੋਂ ਉਹ ਘਟਨਾ ਸਥਾਨ ‘ਤੇ ਪਹੁੰਚੇ ਤਾਂ ਅੱਗ ਕਾਫੀ ਫੈਲੀ ਹੋਈ ਸੀ। FENZ ਨੇ ਕਿਹਾ ਕਿ ਦੋ ਫਾਇਰ ਜਾਂਚਕਰਤਾ ਘਟਨਾ ਵਿੱਚ ਸ਼ਾਮਿਲ ਹੋਏ ਹਨ। FENZ ਅਤੇ ਪੁਲਿਸ ਅੱਗ ਦੇ ਕਾਰਨਾਂ ਦੀ ਜਾਂਚ ਕਰੇਗੀ।
![house fire in waikato](https://www.sadeaalaradio.co.nz/wp-content/uploads/2022/11/229bbcee-d270-4ae4-bda6-1024c9eac77b-950x499.jpeg)