[gtranslate]

Wellington ‘ਚ ਹੋਈ ਬੱਤੀ ਗੁਲ ! 4000 ਲੋਕ ਹੋਏ ਪ੍ਰਭਾਵਿਤ

wellington region struck by outage

ਵੈਲਿੰਗਟਨ ਖੇਤਰ ਵਿੱਚ ਮੰਗਲਵਾਰ ਨੂੰ ਬਿਜਲੀ ਗੁਲ ਹੋਣ ਦੀ ਖਬਰ ਸਾਹਮਣੇ ਆਈ ਹੈ। ਬਿਜਲੀ ਗੁਲ ਹੋਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।ਲੱਗਭਗ 4000 ਲੋਕ “Network Outage” ਕਾਰਨ ਬਿਨ੍ਹਾਂ ਬਿਜਲੀ ਦੇ ਪਰੇਸ਼ਾਨ ਹਨ। ਵੈਲਿੰਗਟਨ ਇਲੈਕਟ੍ਰੀਸਿਟੀ ਦੇ ਅਨੁਸਾਰ, ਸਟਾਫ ਪ੍ਰਭਾਵਿਤ ਉਪਨਗਰਾਂ ਵਿੱਚ ਜਲਦੀ ਤੋਂ ਜਲਦੀ ਬਿਜਲੀ ਬਹਾਲ ਕਰਨ ਲਈ ਕੰਮ ਕਰ ਰਿਹਾ ਹੈ। ਸਥਾਨਕ ਬਿਜਲੀ ਕੰਪਨੀ ਦੀ ਵੈੱਬਸਾਈਟ ਦੇ ਅਨੁਸਾਰ ਮੰਗਲਵਾਰ ਦੁਪਹਿਰ 1 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਆਊਟੇਜ ਬਾਰੇ ਪਤਾ ਲੱਗਿਆ ਸੀ। ਇਹ ਉਮੀਦ ਹੈ ਕਿ ਸ਼ਾਮ 4 ਵਜੇ ਤੋਂ ਬਿਜਲੀ ਬਹਾਲ ਹੋ ਜਾਵੇਗੀ।

Outageਦਾ ਪ੍ਰਭਾਵ ਮੁੱਖ ਤੌਰ ਤੇ Lower Hutt ਨੂੰ ਪ੍ਰਭਾਵਿਤ ਕਰ ਰਿਹਾ ਹੈ, ਜਿਸ ਵਿੱਚ ਉਪਨਗਰ ਐਲੀਸਟਾਉਨ, ਅਵਲੋਨ, ਬੈਲਮੋਂਟ, ਬੋਲਕੋਟ, ਏਪੁਨੀ, ਫੇਅਰਫੀਲਡ, ਹਾਰਬਰ ਵਿਊ, ਹੱਟ ਸੈਂਟਰਲ, ਮੇਲਿੰਗ, ਨੈਨੇ, Normandale, Petone, ਟਾਇਟਾ, Tirohanga ਅਤੇ Woburn ਸ਼ਾਮਿਲ ਹਨ। ਕੰਪਨੀ ਨੇ ਕਿਹਾ ਕਿ “ਸਾਡੇ ਕੋਲ ਲੱਗਭਗ 4000 ਪ੍ਰਭਾਵਿਤ ਗਾਹਕ ਹਨ ਅਤੇ ਅਸੀਂ 95 ਮਿੰਟਾਂ ਵਿੱਚ ਬਿਜਲੀ ਬਹਾਲ ਕਰਨ ਦੀ ਉਮੀਦ ਕਰਦੇ ਹਾਂ।” ਵੈਲਿੰਗਟਨ ਇਲੈਕਟ੍ਰੀਸਿਟੀ ਨੇ ਆਪਣੀ ਵੈਬਸਾਈਟ ‘ਤੇ ਇੱਕ ਚੇਤਾਵਨੀ ਵਿੱਚ ਕਾਰੋਬਾਰਾਂ ਅਤੇ ਆਊਟੇਜ ਤੋਂ ਪ੍ਰਭਾਵਿਤ ਰਿਹਾਇਸ਼ੀ ਘਰਾਂ ਦੇ ਆਮ ਲੋਕਾਂ ਤੋਂ ਇਸ ਲਈ ਮੁਆਫੀ ਵੀ ਮੰਗੀ ਹੈ। ਇਸ ਵਿੱਚ ਕਿਹਾ ਗਿਆ, “ਲੋਅਰ ਹੱਟ ਕਾਰੋਬਾਰਾਂ ਅਤੇ ਵਸਨੀਕਾਂ ਤੋਂ ਮੁਆਫੀ, ਜੋ ਇਸ ਸਮੇਂ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ। ਵੈਲਿੰਗਟਨ ਇਲੈਕਟ੍ਰੀਸਿਟੀ ਟਰਾਂਸਪਾਵਰ ਨਾਲ ਜੁੜੀ ਸਮੱਸਿਆ ਦੀ ਪਛਾਣ ਕਰਨ ਅਤੇ ਹੱਲ ਕਰਨ ਲਈ ਕੰਮ ਕਰ ਰਹੀ ਹੈ।” ਟ੍ਰਾਂਸਪਾਵਰ ਦੇ ਫੇਸਬੁੱਕ ਪੇਜ ਅਤੇ ਵੈਬਸਾਈਟ ਅਤੇ ਵੈਲਿੰਗਟਨ ਇਲੈਕਟ੍ਰੀਸਿਟੀ ‘ਤੇ ਅਪ ਟੂ ਡੇਟ ਜਾਣਕਾਰੀ ਮੁਹੱਈਆ ਕਰਵਾਈ ਜਾਏਗੀ।

Leave a Reply

Your email address will not be published. Required fields are marked *