ਪੂਰੀ ਦੁਨੀਆ ਨੂੰ ਆਪਣੀ ਪਕੜ ਵਿੱਚ ਲੈਣ ਵਾਲੇ ਕੋਰੋਨਾ ਵਾਇਰਸ ਦਾ ਖਤਰਾ ਅਜੇ ਵੀ ਟਲਿਆ ਨਹੀਂ ਹੈ। ਨਿਊਜ਼ੀਲੈਂਡ ਸਰਹੱਦ ‘ਤੇ ਵੀ ਅੱਜ ਇੱਕ ਕੋਵਿਡ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਵੱਲੋ ਇਸ ਦੀ ਪੁਸ਼ਟੀ ਕੀਤੀ ਗਈ ਹੈ। ਨਵਾਂ ਕੇਸ, ਜਿਸ ਦੀ ਪੂਰੀ ਯਾਤਰਾ History ਅਜੇ ਤੈਅ ਕੀਤੀ ਜਾ ਰਹੀ ਹੈ, ਵੀਰਵਾਰ ਨੂੰ ਆਕਲੈਂਡ ਪਹੁੰਚਿਆ ਸੀ। ਪ੍ਰਬੰਧਿਤ ਏਕਾਂਤਵਾਸ ਵਿੱਚ ਤੀਜੇ ਦਿਨ ਵਿਅਕਤੀ ਦੀ ਟੈਸਟ ਰਿਪੋਰਟ ਪੌਜੇਟਿਵ ਆਈ ਹੈ। ਹਾਲਾਂਕਿ ਨਿਊਜ਼ੀਲੈਂਡ ਵਿੱਚ ਅੱਜ ਕਮਿਊਨਿਟੀ ਵਿੱਚ ਵਾਇਰਸ ਦਾ ਕੋਈ ਨਵਾਂ ਕੇਸ ਨਹੀਂ ਆਇਆ ਹੈ।
ਇਸ ਦੇ ਨਾਲ ਹੀ, ਐਤਵਾਰ ਨੂੰ ਸਾਹਮਣੇ ਆਇਆ ਇੱਕ ਕੇਸ ਜੋ 12 ਜੁਲਾਈ ਨੂੰ ਅਮਰੀਕਾ ਤੋਂ ਆਇਆ ਸੀ, ਦੀ ਪੜਤਾਲ ਅਧੀਨ ਇਸ ਨੂੰ ਦੁਬਾਰਾ ਵਰਗੀਕ੍ਰਿਤ ਕੀਤਾ ਗਿਆ ਹੈ ਅਤੇ ਪੁਸ਼ਟੀ ਕੇਸਾਂ ਦੀ ਗਿਣਤੀ ਤੋਂ ਹਟਾ ਦਿੱਤਾ ਗਿਆ ਹੈ। ਜਦਕਿ ਪਹਿਲਾਂ ਰਿਪੋਰਟ ਕੀਤੇ ਗਏ ਦੋ ਮਾਮਲੇ ਹੁਣ ਠੀਕ ਹੋ ਗਏ ਹਨ। ਇੰਨਾਂ ਬਦਲਾਅ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 52 ਹੋ ਗਈ ਹੈ ਅਤੇ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 2507 ਹੋ ਗਈ ਹੈ। ਕੋਵਿਡ ਦੇ ਇਸ ਖਤਰੇ ਦੇ ਮੱਦੇਨਜ਼ਰ ਅਜੇ ਵੀ ਸਾਨੂੰ ਕੋਵਿਡ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ।