ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਲੋਕ ਅਦਾਲਤ ਵਿੱਚ ਵੀਰਵਾਰ ਨੂੰ ਲਾਅ ਦੇ ਚੌਥੇ ਸਾਲ ਦੀ ਵਿਦਿਆਰਥਣ ਆਪਣੇ ਬੁਆਏਫ੍ਰੈਂਡ ਦੀ ਧੋਖਾਧੜੀ ਦੀ ਸ਼ਿਕਾਇਤ ਲੈ ਕੇ ਪਹੁੰਚੀ। ਲੜਕੀ ਨੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਵਟਸਐਪ ‘ਤੇ ਆਪਣੇ ਬੁਆਏਫ੍ਰੈਂਡ ਵੱਲੋਂ ਭੇਜੀਆਂ ਗਈਆਂ ਅਸ਼ਲੀਲ ਟਿੱਪਣੀਆਂ ਦੇ ਪ੍ਰਿੰਟ ਆਊਟ ਦਿਖਾਏ। ਅਜਿਹੇ ਦਸਤਾਵੇਜ਼ ਦੇਖ ਕੇ ਮਨੀਸ਼ਾ ਗੁਲਾਟੀ ਹੈਰਾਨ ਰਹਿ ਗਈ ਅਤੇ ਲੋਕ ਅਦਾਲਤ ‘ਚ ਹੀ ਖੜ੍ਹੇ ਦੋਸ਼ੀ ਲੜਕੇ ਨੂੰ ਹੀ ਝਿੜਕਿਆ।
ਮਨੀਸ਼ਾ ਗੁਲਾਟੀ ਨੇ ਲਾਅ ਦੀ ਵਿਦਿਆਰਥਣ ਨੂੰ ਦੱਸਿਆ ਕਿ ਉਹ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ। ਉਸ ਨੂੰ ਅਜਿਹੀਆਂ ਇਤਰਾਜ਼ਯੋਗ ਟਿੱਪਣੀਆਂ ਕਰਨ ਅਤੇ ਰਿਸ਼ਤੇ ਵਿੱਚ ਧੋਖਾਧੜੀ ਕਰਨ ਵਾਲੇ ਲੜਕੇ ਨੂੰ ਸਜ਼ਾ ਦੇ ਕੇ ਦੂਜੀਆਂ ਕੁੜੀਆਂ ਲਈ ਇੱਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਮਨੀਸ਼ਾ ਗੁਲਾਟੀ ਨੇ ਲਾਈਵ ਆ ਕੇ ਇਹ ਸਾਰੀ ਗੱਲਬਾਤ ਦੱਸੀ ਪਰ ਉਸ ਨੇ ਲੜਕੇ-ਲੜਕੀ ਦੇ ਭਵਿੱਖ ਨੂੰ ਧਿਆਨ ‘ਚ ਰੱਖਦਿਆਂ ਉਨ੍ਹਾਂ ਨੂੰ ਕੈਮਰੇ ਦੇ ਸਾਹਮਣੇ ਨਹੀਂ ਲਿਆਂਦਾ।
ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹ ਹੈਰਾਨ ਹੈ ਕਿ ਇੰਨੇ ਲੰਬੇ ਰਿਸ਼ਤੇ ਤੋਂ ਬਾਅਦ ਕੋਈ ਮੁੰਡਾ ਆਪਣੀ ਪ੍ਰੇਮਿਕਾ ਬਾਰੇ ਭੱਦੀ ਟਿੱਪਣੀ ਕਿਵੇਂ ਕਰ ਸਕਦਾ ਹੈ। ਉਨ੍ਹਾਂ ਨੇ ਲਾਅ ਦੀ ਵਿਦਿਆਰਥਣ ਨੂੰ ਦੋਸ਼ੀ ਲੜਕੇ ਵਿਰੁੱਧ ਅਦਾਲਤ ਵਿਚ ਕੇਸ ਦਾਇਰ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਇਹ ਮੰਨ ਕਿ ਚੱਲੇ ਕਿ ਮਨੀਸ਼ਾ ਗੁਲਾਟੀ ਉਸ ਦੇ ਨਾਲ ਖੜ੍ਹੀ ਹੈ।