[gtranslate]

6 ਸਾਲਾ ਬੱਚੇ ਦੀ ਜਨਮਦਿਨ ਪਾਰਟੀ ‘ਚ ਪਹੁੰਚੀ ਪੁਲਿਸ ਨੇ ਦਿੱਤਾ ਆਹ Surprise

police make surprise visit

ਹੱਟ ਵੈਲੀ ਵਿੱਚ ਪੁਲਿਸ ਨੇ ਇੱਕ ਲੜਕੇ ਦੇ ਛੇਵੇਂ ਜਨਮਦਿਨ ਨੂੰ ਹੋਰ ਖਾਸ ਬਣਾਉਣ ਲਈ ਉਸਨੂੰ ਅਚਨਚੇਤ ਇੱਕ ਸਰਪ੍ਰਾਈਜ਼ ਦਿੱਤਾ ਹੈ। ਇਸ ਦੌਰਾਨ ਬੱਚੇ ਨੂੰ ਇੱਕ ਪੁਲਿਸ ਕਰੂਜ਼ਰ ਵਿੱਚ ਬੈਠਣ ਦਾ ਮੌਕਾ ਵੀ ਦਿੱਤਾ ਗਿਆ। ਨਿਊਜ਼ੀਲੈਂਡ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਕਾਂਸਟੇਬਲ ਮੈਕਕਾਰਥੀ ਖੇਤਰ ਵਿੱਚ ਕਰਫਿਊ ਦੀ ਜਾਂਚ ਕਰ ਰਹੀ ਸੀ ਇਸੇ ਦੌਰਾਨ ਇੱਕ ਪਰਿਵਾਰ ਨੇ “ਉਸਨੂੰ ਆਪਣੇ ਬੇਟੇ ਮੇਸਨ ਦੇ 6ਵੇਂ ਜਨਮਦਿਨ ਲਈ ਅਚਾਨਕ ਮੁਲਾਕਾਤ ਕਰਨ ਲਈ ਕਿਹਾ, ਤੇ ਆਵਾ ਕੈਰੰਗੀ ਹੱਟ ਵੈਲੀ ਕਮਿਊਨਿਟੀ ਟੀਮ ਨੇ ਨਿਰਾਸ਼ ਨਹੀਂ ਕੀਤਾ ਅਤੇ ਅਚਾਨਕ ਬੱਚੇ ਨਾਲ ਮੁਲਾਕਤ ਕਰ ਸਰਪ੍ਰਾਈਜ਼ ਦਿੱਤਾ।”

ਜਨਮਦਿਨ ਵਾਲੇ ਮੁੰਡੇ ਨੂੰ ਪੁਲਿਸ ਟੋਪੀ ਅਤੇ ਵੈਸਟ ਦੇ ਨਾਲ-ਨਾਲ ਕਾਂਸਟੇਬਲ ਮੈਕਕਾਰਥੀ ਦੀ patrol car ਵਿੱਚ ਸਵਾਰ ਹੋਣ ਦਾ ਮੌਕਾ ਮਿਲਿਆ।

Leave a Reply

Your email address will not be published. Required fields are marked *