ਟੀ-20 ਵਿਸ਼ਵ ਕੱਪ 2022 ‘ਚ ਭਾਰਤੀ ਟੀਮ ਅੱਜ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਪਹਿਲੇ ਮੈਚ ‘ਚ ਭਾਰਤ ਦਾ ਸਾਹਮਣਾ ਕੱਟੜ ਵਿਰੋਧੀ ਪਾਕਿਸਤਾਨੀ ਟੀਮ ਨਾਲ ਹੋਵੇਗਾ। ਇਹ ਮਹਾਨ ਮੈਚ (IND vs PAK) ਅੱਜ ਦੁਪਹਿਰ 1.30 ਵਜੇ ਮੈਲਬੋਰਨ ਕ੍ਰਿਕਟ ਗਰਾਊਂਡ ‘ਚ ਸ਼ੁਰੂ ਹੋਵੇਗਾ। ਇਸ ਮੈਦਾਨ ‘ਤੇ ਹੁਣ ਤੱਕ 15 ਟੀ-20 ਮੈਚ ਖੇਡੇ ਜਾ ਚੁੱਕੇ ਹਨ। ਭਾਰਤੀ ਟੀਮ ਇੱਥੇ ਤਿੰਨ ਮੈਚ ਖੇਡ ਚੁੱਕੀ ਹੈ, ਜਦਕਿ ਪਾਕਿਸਤਾਨ ਦੀ ਟੀਮ ਪਹਿਲੀ ਵਾਰ ਇੱਥੇ ਉਤਰੇਗੀ। ਟੀਮ ਇੰਡੀਆ ਮੈਲਬੌਰਨ ਵਿੱਚ ਪਾਕਿਸਤਾਨ ਦੇ ਸਾਹਮਣੇ ਹੋਵੇਗੀ ਅਤੇ ਪਿਛਲੇ ਵਿਸ਼ਵ ਕੱਪ ਦਾ ਬਦਲਾ ਵੀ ਲੈਣਾ ਚਾਹੇਗੀ। ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਟੀਮ ਇੰਡੀਆ ਟਰਾਫੀ ਜਿੱਤਣ ਦੇ ਮਿਸ਼ਨ ‘ਤੇ ਨਿਕਲ ਚੁੱਕੀ ਹੈ, ਇਸ ਲਈ ਹੁਣ ਸਾਰਿਆਂ ਦੀਆਂ ਨਜ਼ਰਾਂ ਮੈਲਬੌਰਨ ‘ਚ ਹੋਣ ਵਾਲੀ ਜੰਗ ‘ਤੇ ਟਿਕੀਆਂ ਹੋਈਆਂ ਹਨ। ਟੀ-20 ਵਿਸ਼ਵ ਕੱਪ ਆਸਟਰੇਲੀਆ ਵਿੱਚ ਹੋ ਰਿਹਾ ਹੈ, ਇਸ ਲਈ ਉੱਥੇ ਅਤੇ ਇੱਥੇ ਦੇ ਸਮੇਂ ਵਿੱਚ ਵੱਡਾ ਅੰਤਰ ਹੈ। ਛੋਟੀ ਦੀਵਾਲੀ ਦੇ ਦਿਨ ਭਾਰਤ-ਪਾਕਿਸਤਾਨ ਮੈਚ ਖੇਡਿਆ ਜਾ ਰਿਹਾ ਹੈ, ਇਹ ਮੈਚ ਕਦੋਂ ਸ਼ੁਰੂ ਹੋਵੇਗਾ ਅਤੇ ਤੁਸੀਂ ਇਸ ਨੂੰ ਕਿੱਥੇ ਦੇਖ ਸਕੋਗੇ। ਇਨ੍ਹਾਂ ਗੱਲਾਂ ਦਾ ਧਿਆਨ ਰੱਖੋ…