ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਕਾਰਨ ਜ਼ਿਆਦਾਤਰ ਲੋਕ ਆਪਣੇ ਘਰਾਂ ਨੂੰ ਚਮਕਾਉਣ ਲੱਗੇ ਹੋਏ ਹਨ। ਅਜਿਹੇ ‘ਚ ਜੋ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਉਹ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਅਤੇ ਸੋਚੋ ਕਿ ਜਾਨ ‘ਤੇ ਖੇਡ ਕੇ ਦੀਵਾਲੀ ਦੀ ਸਫ਼ਾਈ ਕੌਣ ਕਰਦਾ ਹੈ। ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਇਕ ਔਰਤ ਇੱਕ ਬਹੁ-ਮੰਜ਼ਿਲਾ ਇਮਾਰਤ ਦੇ ਬਾਹਰ ਲਟਕ ਰਹੀ ਹੈ ਅਤੇ ਖੁਸ਼ੀ ਨਾਲ ਵਾਰੀ ਦੀ ਸਫਾਈ ਕਰ ਰਹੀ ਹੈ। ਦੀਵਾਲੀ ਦੇ ਮੌਕੇ ‘ਤੇ ਹਰ ਕੋਈ ਆਪਣੇ ਘਰ ਦੀ ਸਫ਼ਾਈ ‘ਚ ਰੁੱਝਿਆ ਹੋਇਆ ਹੈ ਪਰ ਸਫ਼ਾਈ ਲਈ ਖ਼ਤਰਨਾਕ ਤਰੀਕਾ ਅਪਣਾਉਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਹੈਰਾਨ ਨਾ ਹੋਵੋ, ਚੌਥੀ ਮੰਜ਼ਿਲ ‘ਤੇ ਇੱਕ ਔਰਤ ਨੇ ਆਪਣੇ ਘਰ ਦੀਆਂ ਟਾਕੀਆਂ (ਖਿੜਕੀਆਂ ) ਦੇ ਸ਼ੀਸ਼ੇ ਸਾਫ਼ ਕਰਨ ਲਈ ਅਜਿਹਾ ਤਰੀਕਾ ਅਪਣਾਇਆ, ਜਿਸ ਨੂੰ ਦੇਖ ਕੇ ਤੁਸੀਂ ਕੰਬ ਜਾਓਗੇ। ਮਹਿਲਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਇਹ ਵੀਡੀਓ ਕਾਫੀ ਪੁਰਾਣੀ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਸੋਸ਼ਲ ਮੀਡੀਆ ‘ਤੇ ਅਜਿਹੇ ਕਈ ਵੀਡੀਓ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ‘ਚ ਕੁਝ ਲੋਕਾਂ ਦੀਆਂ ਅਜੀਬੋ-ਗਰੀਬ ਹਰਕਤਾਂ ਦੇਖਣ ਨੂੰ ਮਿਲਦੀਆਂ ਹਨ। ਉੱਥੇ ਹੀ ਦੀਵਾਲੀ ਦੀ ਸਫਾਈ ਦੇ ਨਾਮ ‘ਤੇ ਵਾਇਰਲ ਹੋਈ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਵੀ ਦੰਗ ਰਹਿ ਗਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ ਗਾਜ਼ੀਆਬਾਦ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇੱਕ ਔਰਤ ਚੌਥੀ ਮੰਜ਼ਿਲ ‘ਤੇ ਆਪਣੇ ਘਰ ਦੀਆਂ ਟਾਕੀਆਂ ਸਾਫ਼ ਕਰ ਰਹੀ ਸੀ। ਤੁਹਾਨੂੰ ਹੈਰਾਨੀ ਹੋਵੇਗੀ ਕਿ ਉਹ ਇਹ ਕੰਮ ਘਰ ਦੇ ਅੰਦਰੋਂ ਨਹੀਂ ਬਲਕਿ ਖਿੜਕੀ ਦੇ ਬਾਹਰੋਂ ਕੁੱਝ ਇੰਚ ਦੀ ਬਣੀ ਬਾਲਕੋਨੀ ‘ਤੇ ਖੜ੍ਹੀ ਕਰ ਰਹੀ ਹੈ। ਸਾਹਮਣੇ ਇੱਕ ਫਲੈਟ ਵਿੱਚ ਮੌਜੂਦ ਵਿਅਕਤੀ ਨੇ ਅਜਿਹਾ ਕਰਦੇ ਹੋਏ ਮਹਿਲਾ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹੀ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਲੋਕਾਂ ਨੇ ਇਸ ਨੂੰ ਜਾਨ ਖ਼ਤਰੇ ਵਿੱਚ ਪਾਉਣਾ ਕਿਹਾ ਹੈ।
ਜਾਣਕਾਰੀ ਮੁਤਾਬਿਕ ਇਹ ਵੀਡੀਓ ਇਸ ਸਾਲ ਫਰਵਰੀ ਦਾ ਦੱਸਿਆ ਜਾ ਰਿਹਾ ਹੈ। ਇਸ ਵਾਰ ਦੀਵਾਲੀ ਦੇ ਮੌਕੇ ‘ਤੇ ਵੀ ਲੋਕ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਰਹੇ ਹਨ। ਵੀਡੀਓ ਦੇ ਨਾਲ ਕਈ ਤਰ੍ਹਾਂ ਦੇ ਕਮੈਂਟਸ ਵੀ ਲਿਖੇ ਜਾ ਰਹੇ ਹਨ। ਵੀਡੀਓ ਦੇ ਨਾਲ ਹੀ ਇੱਕ ਕੈਪਸ਼ਨ ਵੀ ਦਿੱਤਾ ਹੈ, ਜਿਸ ਵਿੱਚ ਲਿਖਿਆ ਹੈ, “ਜੇਕਰ ਲਕਸ਼ਮੀ ਜੀ ਇੰਨ੍ਹਾਂ ਦੇ ਘਰ ਨਹੀਂ ਆਈ ਤਾਂ ਉਹ ਇਸ ਦੀਵਾਲੀ ‘ਤੇ ਕਿਸੇ ਦੇ ਘਰ ਨਹੀਂ ਆਉਣਗੇ।”