ਸ਼ਨੀਵਾਰ ਨੂੰ ਆਕਲੈਂਡ ਦੇ ਨਿਊ ਲਿਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ ਯਾਤਰੀ ਨੇ ਇੱਕ ਬੱਸ ਡਰਾਈਵਰ ਤੇ ਹਮਲਾ ਕੀਤਾ ਹੈ, ਜਿਸ ਕਾਰਨ ਬੱਸ ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ। ਯਾਤਰੀ ਨੇ ਡਰਾਈਵਰ ‘ਤੇ ਹਮਲਾ ਕਰਦਿਆਂ ਉਸਦੇ ਸਿਰ ਵਿੱਚ ਮੁੱਕਾ ਮਾਰਿਆ ਸੀ। ਕਿਉਂਕ ਡਰਾਈਵਰ ਨੇ ਉਸਨੂੰ ਸਿਗਰਟ ਦੇ ਨਾਲ ਬੱਸ ਵਿੱਚ ਚੜ੍ਹਨ ਤੋਂ ਰੋਕਿਆ ਸੀ। ਇਹ ਹਮਲਾ ਬੁੱਧਵਾਰ ਦੀ ਸਵੇਰ ਨੂੰ ਆਕਲੈਂਡ ਦੇ ਨਿਊ ਲਿਨ ਵਿੱਚ ਹੋਇਆ ਅਤੇ ਹਮਲੇ ‘ਚ ਲੱਗੀਆਂ ਸੱਟਾਂ ਕਾਰਨ ਡਰਾਈਵਰ ਚਿਹਰਾ ਵੀ ਸੁੱਜ ਅਤੇ ਉਸ ਨੂੰ ਇੱਕ ਅੱਖ ਵਿੱਚੋਂ ਧੁੰਦਲਾ ਵੀ ਨਜ਼ਰ ਆ ਰਿਹਾ ਹੈ। ਨੌਰਥ ਸ਼ੋਰ ਹਸਪਤਾਲ ਵਿੱਚ ਦਾਖਲ ਡਰਾਈਵਰ ਦੀ ਪਤਨੀ ਨੇ ਕਿਹਾ ਕਿ ਇਹ ਹਮਲਾ “ਹੈਰਾਨ ਕਰਨ ਵਾਲਾ” ਸੀ।
![passenger punches driver in head](https://www.sadeaalaradio.co.nz/wp-content/uploads/2022/10/0f24a143-d5df-4a40-81c8-6736eb63b965-950x499.jpeg)