ਪਿਛਲੇ ਕੁੱਝ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਏ ਦਿਨ ਹੀ ਕੋਈ ਨਾ ਕੋਈ ਕੰਟਰੋਵਰਸੀ ਹੁੰਦੀ ਰਹਿੰਦੀ ਹੈ, ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ’ਚ ਆਏ ਦਿਨ ਕੋਈ ਨਾ ਕੋਈ ਵਿਵਾਦ ਦੇਖਣ ਤੇ ਸੁਣਨ ਨੂੰ ਮਿਲਦਾ ਹੈ। ਕਦੇ ਗਾਇਕਾਂ ਦੀ ਕੰਟਰੋਵਰਸੀ ਚਰਚਾ ’ਚ ਰਹਿੰਦੀ ਹੈ ਤਾਂ ਕਦੇ ਦੋ ਕਲਾਕਾਰਾਂ ਦੀਆਂ ਫਿਲਮਾਂ ਦੇ ਕਲੈਸ਼ ਨੂੰ ਮੁੱਦਾ ਬਣਾ ਲਿਆ ਜਾਂਦਾ ਹੈ। ਹਾਲਾਂਕਿ ਆਪਸ ’ਚ ਉਹ ਕਲਾਕਾਰ ਕਿਵੇਂ ਰਹਿੰਦੇ ਹਨ, ਇਸ ਬਾਰੇ ਕਿਸੇ ਨੂੰ ਕੁੱਝ ਨਹੀਂ ਪਤਾ ਹੁੰਦਾ, ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਹੋਰ ਮਾਮਲਾ ਸਾਹਮਣੇ ਆ ਰਿਹਾ ਹੈ।
ਦਰਅਸਲ ਪੰਜਾਬੀ ਗਾਇਕ ਕਰਨ ਔਜਲਾ ਦੇ ਵੱਲੋਂ ਕੁੱਝ ਸਟੋਰੀਆਂ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ,, ਜਿਸ ਵਿੱਚ ਉਹ ਇੱਕ ਗੀਤ ਗਾ ਰਹੇ ਨੇ, ਉਹ ਦੇ ਉੱਤੇ ਦੇਖ ਉੱਤੇ ਕੌਣ ਉੱਤੇ ਮੈ ਡਾਲਰ ਕੁੱਟੇ ਦੇਖ ਕੁੱਟੇ ਕੌਣ ਕੁੱਟਾ ਮੈ, ਲੋਕੀ ਸਿੱਧੇ ਦੇਖ, ਪੁੱਠਾ ਕੌਣ, ਪੁੱਠਾ ਮੈ, ਇਸ ਵੀਡੀਓ ਤੋਂ ਬਾਅਦ ਹੁਣ ਸੋਸ਼ਲ ਮੀਡੀਆ ‘ਤੇ ਕੁੱਝ ਪੋਸਟਾਂ ਸਾਹਮਣੇ ਆਈਆਂ ਨੇ ਜਿਨ੍ਹਾਂ ‘ਚ ਕਿਹਾ ਜਾ ਰਿਹਾ ਹੈ ਕਿ ਇਸ ਗੀਤ ਰਾਹੀਂ ਕਰਨ ਔਜਲੇ ਨੇ ਅਰਜਨ ਢਿੱਲੋਂ ਦਾ ਰਪਲਾਈ ਕੀਤਾ ਹੈ, ਦਰਅਸਲ ਅਰਜਨ ਢਿੱਲੋਂ ਦਾ ਕੁੱਝ ਦਿਨ ਪਹਿਲਾ ਇੱਕ ਗੀਤ ਆਇਆ ਹੈ ਕਿ ਜਿਸ ਵਿੱਚ ਉਹ ਕਹਿ ਰਹੇ ਨੇ ਕਿ 25 25 50 ਕੋਈ ਸਾਨੂੰ ਸਾਥੋਂ ਤਾਹਾ ਦਿਖਾ, ਕੋਈ ਸਾਨੂੰ ਸਾਥੋਂ ਤਾਹਾ ਦਿਖਾ, ਪਰ ਅਜਿਹਾ ਬਿਲਕੁਲ ਵੀ ਨਹੀਂ ਹੈ, ਦਰਅਸਲ ਕਈ ਮੌਕੇ ਅਜਿਹਾ ਆਏ ਨੇ ਜਦੋ ਕਾਰਨ ਔਜਲਾ ਅਤੇ ਅਰਜਨ ਢਿੱਲੋਂ ਨੂੰ ਇਕੱਠਿਆਂ ਦੇਖਿਆ ਗਿਆ ਹੈ, ਇੰਨ੍ਹਾਂ ਪੋਸਟਾਂ ਦੇ ਸਾਹਮਣੇ ਆਉਣ ਮਗਰੋਂ ਕਰਨ ਔਜਲੇ ਨੇ ਇਸ ਵੀਡੀਓ ਨੂੰ ਪੋਸਟ ਕਰਦਿਆਂ ਰਪਲਾਈ ਵਾਲੇ ਮਸਲੇ ਤੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਹੈ, ਕਰਨ ਨੇ ਲਿਖਿਆ ਹੈ ਕਿ, ਉੱਤੇ ਕੌਣ ?
ਇਸ ਤੋਂ ਬਾਅਦ ਕਰਨ ਨੇ ਲਿਖਿਆ ਕਿ, ਇਹ idea ਮੈਨੂੰ September 5 2022 ਨੂੰ ਸਵੇਰੇ 4:40 ‘ਤੇ ਆਇਆ ਸੀ। laptop ਦੀ ਸਕਰੀਨ ‘ਤੇ ਟਾਈਮ ਅਤੇ ਤਰੀਕ ਦੇਖੋ 2022/09/05 ਲਿਖੀ ਹੋਈ ਹੈ। ਇਸ ਤੋਂ ਅੱਗੇ ਔਜਲੇ ਨੇ ਲਿਖਿਆ ਕਿ ਆਪਣੇ ਲੋਕਾਂ ਨੂੰ ਬੇਨਤੀ ਆ ਵੀ ਓਈ ਨਾ ਰਪਲਾਈ ਨਾ ਸਮਝ ਲਿਆ ਕਰੋ ਕਈ ਵਾਰ ਕਈ ਚੀਜ਼ਾਂ coincidentally ਮਿਲ ਜਾਂਦੀਆਂ ਨੇ। ਇਹ ਤਾਂ ਰੱਬ ਦਾ ਸ਼ੁਕਰ ਆ ਵੀ ਮੈ ਵੀਡੀਓ ਬਣਾਲੀ ਜਦੋਂ ਗਾਣਾ ਬਣਾਇਆ ‘ਤੇ ਉੱਪਰ ਤਰੀਕ ਲਿਖੀ ਹੋਈ ਆ। ਨਹੀਂ ਤਾਂ ਜਨਤਾ ਦਾ ਔਖਾ ਸੀ। ਐਵੇ ਈ ਗੱਲ ਚੱਕ ਲੈਂਦੇ ਆ। ਕਿਸੇ ਲਈ ਰਪਲਾਈ ਨਹੀਂ ਲਿਖਿਆ। ਬੱਸ ਆਪਣੇ ਆਪ ਈ ਲੱਗ ਗਿਆ। ਮੈ ਤਾ ਮਹੀਨਾ ਪਹਿਲਾ ਲਿਖਿਆ ਸੀ। ਬਾਕੀ ਹੁਣ ਥੋਡੀ ਮਰਜ਼ੀ ਆ ਜਿਵੇਂ ਲਾਉਣਾ ਲਾਈ ਚੱਲੋ ਆਪਾ ਤਾਂ ਕੰਮ ਕਰ ਰਹੇ ਆ ਜਾਨ ਕੇ ਨਹੀਂ ? Btw dropping this 🔥 soon