[gtranslate]

RRR ਨੂੰ ਦੇਖ ਕੇ ਹੈਰਾਨ ਹੋਏ ਹਾਲੀਵੁੱਡ ਡਾਇਰੈਕਟਰ Daniel Kwan, ਕਿਹਾ- ‘ਗਲਤ ਦੇਸ਼ ‘ਚ ਕੰਮ ਕਰ ਰਿਹਾ ਹਾਂ’

hollywood director daniel kwan

ਇਸ ਸਾਲ ਮਾਰਚ ‘ਚ ਰਿਲੀਜ਼ ਹੋਈ ਮਸ਼ਹੂਰ ਨਿਰਦੇਸ਼ਕ ਐੱਸ.ਐੱਸ. ਰਾਜਾਮੌਲੀ ਦੀ ਫਿਲਮ ‘RRR’ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਫਿਲਮ ਵਿੱਚ ਰਾਮ ਚਰਨ ਅਤੇ ਜੂਨੀਅਰ ਐਨ.ਟੀ.ਆਰ ਮੁੱਖ ਭੂਮਿਕਾਵਾਂ ਵਿੱਚ ਸਨ। ਇਸ ਦੇ ਨਾਲ ਹੀ ਇਸ ਫਿਲਮ ‘ਚ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਅਤੇ ਅਦਾਕਾਰਾ ਆਲੀਆ ਭੱਟ ਵੀ ਨਜ਼ਰ ਆਏ ਸਨ। ਇਸ ਫਿਲਮ ਨੂੰ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਦੇ ਨਾਲ ਹੀ ਹਾਲੀਵੁੱਡ ਨਿਰਦੇਸ਼ਕ ਡੇਨੀਅਲ ਕਵਾਨ ਨੇ ਇਸ ਫਿਲਮ ਨੂੰ ਦੇਖ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਹਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਡੇਨੀਅਲ ਕਵਾਨ ਨੇ ਹਾਲ ਹੀ ‘ਚ ਇਸ ਫਿਲਮ ਨੂੰ ਦੇਖਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਟਵਿੱਟਰ ਰਾਹੀਂ ‘RRR’ ਦੇ ਨਾਲ-ਨਾਲ ਹੋਰ ਭਾਰਤੀ ਐਕਸ਼ਨ ਫਿਲਮਾਂ ਦੀ ਵੀ ਤਾਰੀਫ ਕੀਤੀ ਹੈ। ਡੈਨੀਅਲ ਕਵਾਨ ਨੇ ਟਵੀਟ ਕੀਤਾ, “ਇੱਕ ਸਾਲ ਕੰਮ ਅਤੇ ਯਾਤਰਾ ‘ਚ ਵਿਅਸਤ ਰਹਿਣ ਦੇ ਬਾਅਦ, ਮੈਂ ਆਖਰਕਾਰ ਆਪਣੀ ਸੂਚੀ ਵਿੱਚੋਂ ਕੁੱਝ ਚੀਜ਼ਾਂ ਦੀ ਜਾਂਚ ਕੀਤੀ। ਮੇਰੇ ਟੈਕਸ ਪੂਰੇ ਕੀਤੇ ਤੇ ‘ਆਰ.ਆਰ.ਆਰ’ ਦੇਖੀ। ਜਦੋਂ ਵੀ ਮੈਂ ਕੋਈ ਭਾਰਤੀ ਐਕਸ਼ਨ ਫਿਲਮ ਦੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਗਲਤ ਦੇਸ਼ ਵਿੱਚ ਕੰਮ ਕਰ ਰਿਹਾ ਹਾਂ।”

ਡੇਨੀਅਲ ਕਵਾਨ ਨੇ ਇੱਕ ਹੋਰ ਟਵੀਟ ਕੀਤਾ ਅਤੇ ਲਿਖਿਆ, “ਜਿਸ ਚੀਜ਼ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਉਹ ਸਵੈ-ਜਾਗਰੂਕ ਅਤੇ ਸਵੈ-ਗੰਭੀਰ ਫਿਲਮ-ਮੇਕਿੰਗ ਹੈ ਜਿਸ ਨਾਲ ਅਸੀਂ ਬਹੁਤ ਸਾਰੀਆਂ ਬਲਾਕਬਸਟਰ ਫਿਲਮਾਂ ਬਣਾ ਰਹੇ ਹਾਂ। ‘ਆਰਆਰਆਰ’ ਪੂਰੀ ਇਮਾਨਦਾਰੀ ਨਾਲ ਬਣਾਈ ਗਈ ਹੈ ਅਤੇ ‘ਓਵਰ ਦਾ ਟਾਪ’ ਹੈ। ਬਹੁਤ ਸਾਰਾ ਪਿਆਰ।” ਹਾਲਾਂਕਿ ਡੈਨੀਅਲ ਕਵਾਨ ਦੇ ਇਸ ਟਵੀਟ ਤੋਂ ਇਹ ਸਾਫ ਹੋ ਗਿਆ ਹੈ ਕਿ ਵਿਦੇਸ਼ਾਂ ‘ਚ ‘RRR’ ਦੀ ਲੋਕਪ੍ਰਿਅਤਾ ਕੀ ਹੈ।

Leave a Reply

Your email address will not be published. Required fields are marked *