ਟੀ-20 ਵਿਸ਼ਵ ਕੱਪ ਤੋਂ ਪਹਿਲਾ ਭਾਰਤ ਅਤੇ ਪੱਛਮੀ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਦੂਜੇ ਅਭਿਆਸ ਮੈਚ ‘ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵੀਰਵਾਰ ਨੂੰ ਖੇਡੇ ਗਏ ਇਸ ਅਭਿਆਸ ਮੈਚ ‘ਚ ਭਾਰਤੀ ਟੀਮ 36 ਦੌੜਾਂ ਨਾਲ ਹਾਰ ਗਈ ਸੀ। 169 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 132 ਦੌੜਾਂ ਹੀ ਬਣਾ ਸਕੀ। ਭਾਰਤ ਲਈ ਕੇਐੱਲ ਰਾਹੁਲ ਨੇ 55 ਗੇਂਦਾਂ ‘ਚ 74 ਦੌੜਾਂ ਦੀ ਪਾਰੀ ਖੇਡੀ, ਹਾਲਾਂਕਿ ਉਹ ਭਾਰਤ ਨੂੰ ਜਿੱਤ ਦਿਵਾ ਨਹੀਂ ਸਕੇ।
ਵਿਸ਼ਵ ਕੱਪ ਤੋਂ ਪਹਿਲਾਂ ਪੱਛਮੀ ਆਸਟ੍ਰੇਲੀਆ ਖਿਲਾਫ ਅਭਿਆਸ ਮੈਚ ‘ਚ ਮਿਲੀ ਹਾਰ ਭਾਰਤ ਲਈ ਵੱਡਾ ਝਟਕਾ ਹੈ। ਦੂਜੇ ਅਭਿਆਸ ਮੈਚ ਵਿੱਚ ਕੇਐਲ ਰਾਹੁਲ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਚੰਗੀ ਬੱਲੇਬਾਜ਼ੀ ਨਹੀਂ ਕਰ ਸਕਿਆ, ਜਿਸ ਕਾਰਨ ਟੀਮ ਨੂੰ ਇਸ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੱਛਮੀ ਆਸਟ੍ਰੇਲੀਆ ਨੇ ਨਿਕ ਹੌਬਸਨ (64) ਅਤੇ ਡਾਰਸੀ ਸ਼ਾਰਟ (52) ਦੀਆਂ ਪਾਰੀਆਂ ਦੀ ਬਦੌਲਤ 20 ਓਵਰਾਂ ਵਿੱਚ 168 ਦੌੜਾਂ ਬਣਾਈਆਂ ਸਨ।