ਨਿਊਜ਼ੀਲੈਂਡ ‘ਚ ਚੋਰਾਂ ਦੇ ਹੌਂਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਨੇ। ਬੀਤੀ ਰਾਤ ਆਕਲੈਂਡ ਦੇ ਟਾਕਾਪੂਨਾ ਸਥਿਤ ਮਾਈਕਲ ਹਿੱਲ ਜਿਊਲਰੀ ਸਟੋਰ ਨੂੰ ਇਸ ਸਾਲ ਤੀਜੀ ਵਾਰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਹਰਸਟਮੀਅਰ ਰੋਡ ‘ਤੇ ਸਥਿਤ ਸਟੋਰ ਨੂੰ ਬੀਤੀ ਰਾਤ ਲੁੱਟਣ ਮਗਰੋਂ ਬਾਅਦ ਦੁਕਾਨ ਦੇ ਸਾਰੇ ਪਾਸੇ ਸ਼ੀਸ਼ੇ ਖਿੱਲਰੇ ਮਿਲੇ। ਪੁਲਿਸ ਨੇ ਕਿਹਾ ਕਿ ਅਪਰਾਧੀਆਂ ਨੇ ਘਟਨਾ ਸਥਾਨ ਤੋਂ ਭੱਜਣ ਤੋਂ ਪਹਿਲਾਂ ਲਗਭਗ 2 ਵਜੇ ਸਟੋਰ ਵਿੱਚ ਦਾਖਲ ਹੋਣ ਲਈ ਪਹਿਲਾ ਇੱਕ ਵਾਹਨ ਦੀ ਵਰਤੋਂ ਕੀਤੀ ਸੀ। ਇੱਕ ਚਸ਼ਮਦੀਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੇਟਵੇ ਕਾਰ ਥੋੜੀ ਦੂਰੀ ‘ਤੇ ਹੀ ਮਿਲੀ ਸੀ। ਅੱਜ ਸਵੇਰੇ ਇੱਕ ਸੁਰੱਖਿਆ ਕਾਰ ਨੂੰ ਸਟੋਰ ਦੇ ਪ੍ਰਵੇਸ਼ ਦੁਆਰ ਨੂੰ block ਕਰਦੇ ਦੇਖਿਆ ਜਾ ਸਕਦਾ ਹੈ।
ਪੁਲਿਸ ਨੇ ਕਿਹਾ ਕਿ ਪੁੱਛਗਿੱਛ ਜਾਰੀ ਹੈ ਅਤੇ ਉਹ ਇਹ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ ਕਿ ਅਪਰਾਧੀਆਂ ਨੇ ਕੀ ਚੋਰੀ ਕੀਤਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਾਈਕਲ ਹਿੱਲ ਟਾਕਾਪੁਨਾ ‘ਚ ਚੋਰੀ ਕੀਤੀ ਗਈ ਹੈ। 17 ਜੂਨ ਨੂੰ ਮੈਟਲ ਬਾਰਾਂ ਨਾਲ ਲੈਸ ਦੋ ਵਿਅਕਤੀਆਂ ਨੇ ਸਟੋਰ ਨੂੰ ਲੁੱਟ ਲਿਆ ਸੀ। ਅਗਸਤ ਵਿੱਚ, ਸਟੋਰ ਨੂੰ ਇੱਕ ਵਾਰ ਫਿਰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿੱਚ ਪੰਜ ਲੋਕ ਸ਼ਾਮਿਲ ਸਨ। ਹੁਣ ਤੀਜੀ ਵਾਰ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਨਿਊਜ਼ੀਲੈਂਡ ‘ਚ ਵੱਧਦੀਆਂ ਚੋਰੀਆਂ ਨੇ ਕਾਰੋਬਾਰੀਆਂ ਸਣੇ ਪ੍ਰਸ਼ਾਸਨ ਦੀ ਵੀ ਚਿੰਤਾ ਵਧਾ ਦਿੱਤੀ ਹੈ।