ਬਾਲੀਵੁੱਡ ਸੁਪਰਸਟਾਰਾਂ ਦੇ ਪ੍ਰਸ਼ੰਸਕਾਂ ਦੇ ਕ੍ਰੇਜ਼ ਦੀਆਂ ਕਹਾਣੀਆਂ ਕਾਫੀ ਮਸ਼ਹੂਰ ਹਨ। ਪ੍ਰਸ਼ੰਸਕ ਆਪਣੇ ਚਹੇਤੇ ਸਿਤਾਰੇ ਦੀ ਝਲਕ ਪਾਉਣ ਲਈ ਕਾਫੀ ਉਤਸ਼ਾਹਿਤ ਰਹਿੰਦੇ ਹਨ। ਅਜਿਹਾ ਹੀ ਕੁੱਝ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਨਾਲ ਹੋਇਆ ਹੈ। ਕਰੀਨਾ ਕਪੂਰ ਨੂੰ ਏਅਰਪੋਰਟ ‘ਤੇ ਦੇਖ ਕੇ ਉਨ੍ਹਾਂ ਦੇ ਕੁੱਝ ਪ੍ਰਸ਼ੰਸਕ ਸੈਲਫੀ ਲੈਣ ਲਈ ਬੇਕਾਬੂ ਹੋ ਗਏ। ਇਸ ਕਾਰਨ ਪ੍ਰਸ਼ੰਸਕਾਂ ਦੀ ਇਸ ਭੀੜ ਨੇ ਕਰੀਨਾ ਨਾਲ ਧੱਕਾ-ਮੁੱਕੀ ਵੀ ਕੀਤੀ। ਇਸ ਨਾਲ ਅਭਿਨੇਤਰੀ ਅਸਹਿਜ ਮਹਿਸੂਸ ਕਰ ਰਹੀ ਸੀ। ਇਸ ਮੌਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।
ਇਨ੍ਹੀਂ ਦਿਨੀਂ ਕਰੀਨਾ ਕਪੂਰ ਖਾਨ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਲਈ ਲੰਡਨ ਗਈ ਹੈ। ਇਸ ਤੋਂ ਪਹਿਲਾਂ ਜਦੋਂ ਕਰੀਨਾ ਕਪੂਰ ਖਾਨ ਸੋਮਵਾਰ ਸਵੇਰੇ ਮੁੰਬਈ ਏਅਰਪੋਰਟ ਪਹੁੰਚੀ ਤਾਂ ਉੱਥੇ ਮੌਜੂਦ ਪ੍ਰਸ਼ੰਸਕਾਂ ਦੀ ਭੀੜ ਉਨ੍ਹਾਂ ਨੂੰ ਦੇਖ ਕੇ ਬੇਕਾਬੂ ਹੋ ਗਈ। ਪ੍ਰਸ਼ੰਸਕ ਕਰੀਨਾ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰਨ ਲੱਗੇ। ਹਾਲਾਂਕਿ ਇਸ ਦੌਰਾਨ ਇੱਕ ਵਿਅਕਤੀ ਨੇ ਕਰੀਨਾ ਨੂੰ ਬਾਹਾਂ ‘ਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨੇ ਕਰੀਨਾ ਦਾ ਬੈਗ ਖਿੱਚਿਆ।
ਇਸ ਸਭ ਦੇ ਬਾਵਜੂਦ ਕਰੀਨਾ ਕਪੂਰ ਦਾ ਰਿਐਕਸ਼ਨ ਕਾਫੀ ਸ਼ਾਂਤ ਸੀ ਅਤੇ ਕਰੀਨਾ ਨੇ ਕੁੱਝ ਪ੍ਰਸ਼ੰਸਕਾਂ ਨਾਲ ਸੈਲਫੀ ਵੀ ਕਲਿੱਕ ਕੀਤੀ। ਇਸ ਦੌਰਾਨ ਭੀੜ ਵੱਧਣ ਕਾਰਨ ਕਰੀਨਾ ਕਪੂਰ ਨਾਲ ਧੱਕਾ-ਮੁੱਕੀ ਸ਼ੁਰੂ ਹੋ ਗਈ। ਵਾਇਰਲ ਵੀਡੀਓ ਵਿੱਚ ਜੋ ਸਾਫ ਦਿਖਾਈ ਦੇ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ ਕਰੀਨਾ ਦੇ ਨਾਲ ਉਨ੍ਹਾਂ ਦਾ ਛੋਟਾ ਬੇਟਾ ਜੇਹ ਵੀ ਮੌਜੂਦ ਸੀ, ਜੋ ਕੇਅਰ ਟੇਕਰ ਨਾਲ ਨਜ਼ਰ ਆਇਆ।