ਜੇ ਤੁਸੀਂ ਆਪਣੇ ਸਰੀਰ ਦੇ ਬਾਕੀ ਹਿੱਸਿਆਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਫੇਫੜਿਆਂ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਹਵਾ ਪ੍ਰਦੂਸ਼ਣ, ਸਿਗਰਟ ਦਾ ਧੂੰਆਂ ਅਤੇ ਹੋਰ ਜ਼ਹਿਰੀਲੇ ਪਦਾਰਥਾਂ ਵਿੱਚ ਸਾਹ ਲੈਣ ਨਾਲ ਫੇਫੜਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਕਈ ਬੀਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਹਵਾ ਪ੍ਰਦੂਸ਼ਣ ਦੇ ਕਾਰਨ ਹਰ ਸਾਲ 4.2 ਮਿਲੀਅਨ ਮਤਲਬ 42 ਲੱਖ ਲੋਕਾਂ ਦੀਆਂ ਮੌਤਾਂ ਹੁੰਦੀਆਂ ਹਨ। ਭਾਰਤ ਦੀ ਗੱਲ ਕਰੀਏ ਤਾਂ ਸਾਲ 2017 ਵਿੱਚ ਇੱਥੇ ਤਕਰੀਬਨ 12 ਲੱਖ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਕਾਰਨ ਹੋਈ ਸੀ। ਅਸੀਂ ਕੁੱਝ ਅਜਿਹੇ ਤਰੀਕਿਆਂ ਬਾਰੇ ਵਿਚਾਰ ਕਰਾਂਗੇ ਜਿਸ ਦੀ ਵਰਤੋਂ ਨਾਲ ਤੁਸੀਂ ਫੇਫੜਿਆਂ ਨੂੰ ਕੁਦਰਤੀ ਤੌਰ ‘ਤੇ ਸਾਫ ਕਰ ਸਕਦੇ ਹੋ, ਤਾਂ ਆਓ ਜਾਣੀਏ-
ਭਾਫ ਲੈਣਾ : ਭਾਫ ਦੀ ਥੈਰੇਪੀ ਜਾਂ ਭਾਫ ਲੈਣਾ ਫੇਫੜਿਆਂ ਨੂੰ ਸਾਫ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਹੈ। ਭਾਫ਼ ਦੀ ਥੈਰੇਪੀ ਫੇਫੜਿਆਂ ਵਿੱਚ ਮੌਜੂਦ ਬਲਗਮ ਨੂੰ ਬਾਹਰ ਕੱਢਣ ‘ਚ ਮਦਦ ਕਰਦੀ ਹੈ। ਵਿਕਸ, ਸੰਤਰਾ ਜਾਂ ਨਿੰਬੂ ਦੇ ਛਿਲਕੇ, ਅਦਰਕ ਅਤੇ ਨਿੰਮ ਦੇ ਪੱਤੇ ਪਾਣੀ ਵਿੱਚ ਉਬਾਲ ਕੇ ਭਾਫ ਲੈਣ ਨਾਲ ਇਹ ਫੇਫੜਿਆਂ ਲਈ ਇੱਕ ਕਿਸਮ ਦੇ ਸੈਨੇਟਾਈਜਰ ਵਾਂਗ ਕੰਮ ਕਰਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਵਾਇਰਸ ਤੋਂ ਬਚਣ ਲਈ ਹਰ ਰੋਜ਼ ਪੰਜ ਮਿੰਟ ਲਈ ਭਾਫ਼ ਲੈ ਸਕਦੇ ਹੋ। ਭਾਫ਼ ਲੈਂਦੇ ਸਮੇਂ ਪੱਖਾ, AC ਜਾਂ ਕੂਲਰ ਬੰਦ ਕਰੋ। ਇਸ ਤੋਂ ਇਲਾਵਾ, ਭਾਫ ਲੈਂਦੇ ਸਮੇਂ, ਖੁੱਲੀ ਜਗ੍ਹਾ ਤੇ ਨਾ ਬੈਠੋ। ਨਾਲ ਹੀ, ਕੁੱਝ ਘੰਟਿਆਂ ਲਈ ਠੰਡਾ ਪਾਣੀ ਨਾ ਪੀਓ। ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਬ੍ਰੀਥਿੰਗ ਐਕਸਰਸਾਈਜ਼ : ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਸਾਹ ਲੈਣ ਲਈ ਨਿਯਮਤ ਅਭਿਆਸ ਕਰੋ। ਖ਼ਾਸਕਰ ਉਹ ਲੋਕ ਜੋ ਸਿਗਰਟ ਪੀਂਦੇ ਹਨ ਜਾਂ ਜੋ ਪਿਛਲੇ ਕਾਫੀ ਸਮੇਂ ਤੋਂ ਸਿਗਰਟ ਪੀ ਰਹੇ ਹਨ। ਇਸ ਤੋਂ ਇਲਾਵਾ, ਜਿਨ੍ਹਾਂ ਦੇ ਫੇਫੜਿਆਂ ਨੂੰ ਕਿਸੇ ਵੀ ਗੰਭੀਰ ਬਿਮਾਰੀ ਕਾਰਨ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਨੂੰ ਬ੍ਰੀਥਿੰਗ ਐਕਸਰਸਾਈਜ਼ ਕਰਨੀਆਂ ਚਾਹੀਦੀਆਂ ਹਨ। ਬ੍ਰੀਥਿੰਗ ਐਕਸਰਸਾਈਜ਼ ਦੁਆਰਾ ਡੂਘੇ ਸਾਹ ਲੈਣ ਨਾਲ ਡਾਇਆਫ੍ਰਾਮਾ ਫੰਕਸ਼ਨ ਨੂੰ ਬਹਾਲ ਕਰਨ ਅਤੇ ਫੇਫੜਿਆਂ ਦੀ ਸਮਰੱਥਾ ਵਧਾਉਣ ਵਿੱਚ ਮਦਦ ਮਿਲਦੀ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਨਿਯਮਿਤ ਡਾਇਆਫ੍ਰੈਗਾਮੈਟਿਕ ਸਾਹ ਲੈ ਸਕਦੇ ਹੋ।
ਨਿਯੰਤਰਿਤ ਖੰਘ ਜਾਂ ਕੰਟਰੋਲਡ ਕਫਿੰਗ : ਫੇਫੜਿਆਂ ‘ਚ ਮੌਜੂਦ ਬਲਗਮ ਵਿੱਚ ਜੋ ਜ਼ਹਿਰੀਲਾ ਪਦਾਰਥ ਜਮ੍ਹਾ ਹੋ ਜਾਂਦਾ ਹੈ ਉਸ ਨੂੰ ਕੁਦਰਤੀ ਤਰੀਕੇ ਨਾਲ ਬਾਹਰ ਕੱਢਣ ਦਾ ਇੱਕੋ ਇੱਕ ਤਰੀਕਾ ਖਾਂਸੀ ਹੈ। ਅਜਿਹੀ ਸਥਿਤੀ ‘ਚ ਨਿਯੰਤਰਿਤ ਖੰਘ ਜਾਂ ਕੰਟਰੋਲਡ ਕਫਿੰਗ ਫੇਫੜਿਆਂ ਵਿੱਚ ਜ਼ਿਆਦਾ ਬਲਗਮ ਨੂੰ ਢਿੱਲਾ ਕਰ ਦਿੰਦੀ ਹੈ ਤਾਂ ਜੋ ਇਹ ਹਵਾ ਦੇ ਰਸਤੇ ਰਾਹੀਂ ਬਾਹਰ ਆ ਜਾਵੇ। ਡਾਕਟਰਾਂ ਦੀ ਸਿਫਾਰਸ਼ ਅਨੁਸਾਰ, ਸੀਓਪੀਡੀ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਆਪਣੇ ਫੇਫੜਿਆਂ ਨੂੰ ਸਾਫ ਕਰਨ ਲਈ ਇਸ ਨਿਯੰਤਰਿਤ ਖੰਘ ਦਾ ਅਭਿਆਸ ਕਰਨਾ ਚਾਹੀਦਾ ਹੈ।
ਸ਼ਹਿਦ : ਸ਼ਹਿਦ ਐਂਟੀ ਆਕਸੀਡੈਂਟਸ ਅਤੇ ਐਂਟੀ-ਇਨਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਜੋ ਫੇਫੜਿਆਂ ਦੀ ਤੰਦਰੁਸਤ ਰੱਖਣ ਵਿਚ ਮਦਦਗਾਰ ਹੈ। ਇਸ ਤੋਂ ਇਲਾਵਾ ਇਹ ਦਮਾ, ਤਪਦਿਕ, ਗਲੇ ਦੀ ਲਾਗ ਸਮੇਤ ਸਾਹ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ਼ ਵਿੱਚ ਵੀ ਸਹਾਇਤਾ ਕਰਦਾ ਹੈ। ਹਰ ਰੋਜ਼ 1 ਚਮਚ ਕੱਚਾ ਸ਼ਹਿਦ ਦਾ ਸੇਵਨ ਫੇਫੜਿਆਂ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ।
ਗਰੀਨ ਟੀ : ਗਰੀਨ ਟੀ ਦੇ ਬਹੁਤ ਸਾਰੇ ਸਿਹਤ ਲਾਭ ਹਨ। ਭਾਰ ਘਟਾਉਣਾ, ਨਾਲ ਨਾਲ ਵਧੀਆ ਪਾਚਨ, ਇਹ ਤੁਹਾਡੇ ਫੇਫੜਿਆਂ ਨੂੰ ਸਾਫ ਕਰਨ ਲਈ ਵੀ ਬਹੁਤ ਫਾਇਦੇਮੰਦ ਹੈ। ਇਹ ਐਂਟੀਆਕਸੀਡੈਂਟਾਂ ਨਾਲ ਭਰਪੂਰ ਹੈ ਜੋ ਫੇਫੜਿਆਂ ਵਿੱਚ ਜਲਣ ਨੂੰ ਘਟਾਉਂਦੇ ਹਨ। ਦੱਖਣੀ ਕੋਰੀਆ ਦੇ 1 ਹਜ਼ਾਰ ਬਾਲਗਾਂ ‘ਤੇ ਕੀਤੇ ਗਏ ਅਧਿਐਨ ਦੇ ਅਨੁਸਾਰ, ਜਿਨ੍ਹਾਂ ਲੋਕਾਂ ਨੇ ਹਰ ਰੋਜ਼ 2 ਕੱਪ ਗ੍ਰੀਨ ਟੀ ਲਈ ਸੀ ਉਨ੍ਹਾਂ ਦਾ ਲੰਗ ਫੰਕਸ਼ਨ ਗ੍ਰੀਨ ਟੀ ਨਾ ਪੀਣ ਵਾਲਿਆਂ ਦੀ ਤੁਲਨਾ ਵਿੱਚ ਬੇਹਤਰ ਸੀ।
ਖਾਣ-ਪੀਣ ਦੀਆਂ ਚੀਜ਼ਾਂ : ਸਾਡੇ ਰੋਜ਼ਾਨਾ ਖਾਣ ਪੀਣ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਸਾਡੀਆਂ ਹਵਾ ਦੇ ਰਸਤੇ ਸਾਫ਼ ਕਰ ਸਕਦੀਆਂ ਹਨ ਅਤੇ ਸਾਹ ਦੀ ਸਮੱਸਿਆ ਨੂੰ ਦੂਰ ਕਰ ਸਕਦੀਆਂ ਹਨ. ਜਿਵੇ ਕੀ ਹਲਦੀ, ਚੇਰੀਆਂ, ਆਲਿਵ, ਅਖਰੋਟ, ਬੀਂਸ, ਗ੍ਰੀਨ ਪੱਤੇਦਾਰ ਸਬਜ਼ੀਆਂ ਆਦਿ ਹਨ।