ਬਿੱਗ ਬੌਸ ਓਟੀਟੀ ਫੇਮ ਉਰਫੀ ਜਾਵੇਦ ਕਿਸੇ ਜਾਣ ਪਹਿਚਾਣ ਦੀ ਮੁਹਤਾਜ਼ ਨਹੀਂ ਹੈ। ਉਰਫੀ ਜਾਵੇਦ ਦਾ ਨਾਂ ਅਕਸਰ ਉਨ੍ਹਾਂ ਦੀ ਡਰੈਸਿੰਗ ਸੈਂਸ ਕਾਰਨ ਸੁਰਖੀਆਂ ਵਿੱਚ ਰਹਿੰਦਾ ਹੈ। ਉਰਫੀ ਅਕਸਰ ਹੀ ਆਪਣੇ ਵੱਖਰੇ ਅੰਦਾਜ਼ ਵਾਲੀਆਂ ਫੋਟੋਆਂ ਅਤੇ ਵੀਡੀਓਜ਼ ਦੇ ਕਾਰਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਦੌਰਾਨ ਉਰਫੀ ਜਾਵੇਦ ਦੀ ਇੱਕ ਹੋਰ ਤਾਜ਼ੀ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਉਰਫੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਸ ਵੀਡੀਓ ‘ਚ ਉਰਫੀ ਜਾਵੇਦ ਹੱਥ ਦੀ ਘੜੀ ਤੋਂ ਬਣੀ ਹੋਈ ਡਰੈੱਸ ‘ਚ ਨਜ਼ਰ ਆ ਰਹੀ ਹੈ।
View this post on Instagram
ਸੋਸ਼ਲ ਮੀਡੀਆ ਸਟਾਰ ਉਰਫੀ ਜਾਵੇਦ ਨੂੰ ਜ਼ਿਆਦਾ ਸਮੇਂ ਤੱਕ ਲਾਈਮਲਾਈਟ ਤੋਂ ਦੂਰ ਨਹੀਂ ਰੱਖਿਆ ਜਾ ਸਕਦਾ। ਸ਼ਨੀਵਾਰ ਨੂੰ ਉਰਫੀ ਜਾਵੇਦ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਉਰਫੀ ਜਾਵੇਦ ਪਿੰਕ ਕਲਰ ਦੀ ਟੀ-ਸ਼ਰਟ ਅਤੇ ਘੜੀ ਤੋਂ ਬਣੀ ਸਕਰਟ ਪਾਈ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਉਰਫੀ ਆਪਣੇ ਕਿਲਰ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
View this post on Instagram
ਇਸ ਅਤਰੰਗੀ ਡਰੈੱਸ ‘ਚ ਉਰਫੀ ਜਾਵੇਦ ਦਾ ਲੁੱਕ ਕਾਫੀ ਕੂਲ ਲੱਗ ਰਿਹਾ ਹੈ। ਉਰਫੀ ਜਾਵੇਦ ਦੇ ਇਸ ਵੀਡੀਓ ਨੇ ਸਾਬਿਤ ਕਰ ਦਿੱਤਾ ਹੈ ਕਿ ਸਟਾਈਲਿਸ਼ ਡਰੈਸਿੰਗ ਸੈਂਸ ਦੇ ਮਾਮਲੇ ‘ਚ ਉਰਫ਼ੀ ਦਾ ਕੋਈ ਮੇਲ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਰਫੀ ਨੇ ਕੁੱਝ ਵੱਖਰਾ ਕੀਤਾ ਹੋਵੇ, ਇਸ ਤੋਂ ਪਹਿਲਾਂ ਵੀ ਉਰਫੀ ਜਾਵੇਦ ਬਿਜਲੀ ਦੀਆਂ ਤਾਰਾਂ ਅਤੇ ਪੱਥਰਾਂ ਨਾਲ ਬਣੀ ਡਰੈੱਸ ‘ਚ ਵੀ ਨਜ਼ਰ ਆ ਚੁੱਕੀ ਹੈ। ਹਾਲਾਂਕਿ ਉਰਫੀ ਜਾਵੇਦ ਨੂੰ ਵੀ ਅਜਿਹੇ ਡਰੈਸਿੰਗ ਸੈਂਸ ਲਈ ਕਾਫੀ ਟ੍ਰੋਲ ਵੀ ਕੀਤਾ ਜਾਂਦਾ ਹੈ।
ਜਦੋਂ ਤੋਂ ਉਰਫੀ ਜਾਵੇਦ ਨੇ ਇਹ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ, ਉਦੋਂ ਤੋਂ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਰਫੀ ਜਾਵੇਦ ਦੀ ਇਹ ਤਾਜ਼ਾ ਵੀਡੀਓ ਸੋਸ਼ਲ ਮੀਡੀਆ ‘ਤੇ ਹਰ ਪਾਸੇ ਛਾਈ ਹੋਈ ਹੈ। ਊਰਫੀ ਜਾਵੇਦ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਅਤੇ ਕੁਮੈਂਟ ਕਰ ਰਹੇ ਹਨ। ਇਹ ਜਾਣਿਆ ਜਾਂਦਾ ਹੈ ਕਿ ਉਰਫੀ ਆਪਣੇ ਸਿਜ਼ਲਿੰਗ ਅੰਦਾਜ਼ ਲਈ ਕਾਫੀ ਮਸ਼ਹੂਰ ਹੈ।