ਅਦਾਕਾਰਾ ਪ੍ਰੀਨਿਤੀ ਚੋਪੜਾ ਅਤੇ ਪੰਜਾਬੀ ਗਾਇਕ-ਅਦਾਕਾਰ ਹਾਰਡੀ ਸੰਧੂ ਆਪਣੀ ਆਉਣ ਵਾਲੀ ਫਿਲਮ ‘ਕੋਡ ਨੇਮ ਤਿਰੰਗਾ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਫਿਲਮ ਦਾ ਟ੍ਰੇਲਰ ਮੰਗਲਵਾਰ ਨੂੰ ਰਿਲੀਜ਼ ਹੋਣਾ ਸੀ ਪਰ ਕਿਸੇ ਕਾਰਨ ਇਸ ਨੂੰ ਅੱਜ ਯਾਨੀ ਬੁੱਧਵਾਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਮੇਕਰਸ ਨੇ ‘ਕੋਡ ਨੇਮ ਤਿਰੰਗਾ’ ਨਾਲ ਸਬੰਧਤ ਪੋਸਟਰ, ਟੀਜ਼ਰ ਜਾਰੀ ਕਰਕੇ ਦਰਸ਼ਕਾਂ ਦੇ ਮਨਾਂ ‘ਚ ਉਤਸੁਕਤਾ ਪੈਦਾ ਕੀਤੀ ਸੀ ਅਤੇ ਹੁਣ ਜ਼ਬਰਦਸਤ ਟਰੇਲਰ ਨੂੰ ਦੇਖ ਕੇ ਲੋਕ ਇਸ ਫਿਲਮ ਨੂੰ ਦੇਖਣ ਲਈ ਬੇਤਾਬ ਹਨ। ਇਹ ਫਿਲਮ 14 ਅਕਤੂਬਰ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
ਲੇਖਕ-ਨਿਰਦੇਸ਼ਕ ਰਿਭੂ ਦਾਸਗੁਪਤਾ ਦੀ ਇਸ ਫਿਲਮ ਵਿੱਚ ਪ੍ਰੀਨਿਤੀ ਚੋਪੜਾ ਅਤੇ ਹਾਰਡੀ ਸੰਘੂ ਦੇ ਨਾਲ ਸ਼ਰਦ ਕੇਲਕਰ, ਰਜਤ ਕਪੂਰ, ਦਿਬਯੇਂਦੂ ਭੱਟਾਚਾਰੀਆ, ਸ਼ਿਸ਼ਿਰ ਸ਼ਰਮਾ ਅਤੇ ਹੋਰ ਵੀ ਨਜ਼ਰ ਆਉਣਗੇ।