ਇਸ ਵੇਲੇ ਇੱਕ ਵੱਡੀ ਖਬਰ ਆਕਲੈਂਡ ਤੋਂ ਆ ਰਹੀ ਹੈ, ਜਿੱਥੇ ਇੱਕ ਘਰ ‘ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਹਨ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਵੀਰਵਾਰ ਤੜਕੇ ਦੱਖਣੀ ਆਕਲੈਂਡ ਦੇ ਇੱਕ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਦੱਖਣੀ ਆਕਲੈਂਡ ਦੇ ਮੈਨੇਰੇਵਾ ਅਤੇ ਵੇਮੂਥ ਨੇੜੇ ਕਲੈਂਡਨ ਪਾਰਕ ਦੇ ਇੱਕ ਘਰ ‘ਤੇ ਕਥਿਤ ਤੌਰ ‘ਤੇ ਗੋਲੀਆਂ ਚਲਾਏ ਜਾਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਜਾਂਚ ਕਿ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਕਲੈਡਮਨ ਪਾਰਕ ਵਿੱਚ ਸ਼ੂਟਿੰਗ ਲਈ ਬੁਲਾਇਆ ਗਿਆ ਸੀ ਜਦੋਂ ਸਵੇਰੇ 4:20 ਵਜੇ ਇੱਕ Palmers ਰੋਡ ਸਥਿਤ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਹਾਲਾਂਕਿ ਅਪਰਾਧੀ ਗੋਲੀਆਂ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸਨ। ਇੱਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਉਸ ਸਮੇਂ ਲੋਕ ਘਰ ਦੇ ਅੰਦਰ ਸਨ, ਪਰ ਰਾਹਤ ਵਾਲੀ ਗੱਲ ਇਹ ਹੈ ਕਿ ਹਮਲੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਫਿਲਹਾਲ ਮਾਮਲੇ ਸਬੰਧੀ ਜਾਂਚ ਜਾਰੀ ਹੈ।