ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਅਮਰੀਕਾ ਦੇ ਸਕੂਲਾਂ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਹਾਲਾਂਕਿ ਕੁੱਝ ਸਕੂਲਾਂ ‘ਚ ਇਸ ਦਾ ਮਾੜਾ ਅਸਰ ਬੱਚਿਆਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜੌਹਨ ਹੌਪਕਿੰਸ ਯੂਨੀਵਰਸਿਟੀ ਦੀ ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜ਼ਿਆਦਾ ਪੁਲਿਸ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਦੇਖ ਕੇ ਬੱਚੇ ਸਕੂਲ ਨੂੰ ਜੇਲ੍ਹ ਸਮਝਣਾ ਸ਼ੁਰੂ ਕਰ ਦਿੰਦੇ ਹਨ। ਪ੍ਰੀਖਿਆ ਵਿੱਚ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਕਈ ਬੱਚਿਆਂ ਨੇ ਸਕੂਲ ਆਉਣਾ ਬੰਦ ਕਰ ਦਿੱਤਾ ਹੈ।
ਅਜਿਹੇ ਬੱਚੇ ਸਕੂਲ ਪਾਸ ਕਰਨ ਤੋਂ ਬਾਅਦ ਕਾਲਜ ਵਿੱਚ ਦਾਖਲਾ ਨਹੀਂ ਲੈਂਦੇ ਅਤੇ ਅੱਗੇ ਆਪਣੀ ਪੜ੍ਹਾਈ ਜਾਰੀ ਨਹੀਂ ਰੱਖਦੇ। ਸਕੂਲ ਵਿੱਚ ਉੱਚ ਸੁਰੱਖਿਆ ਕਾਰਨ ਬੱਚਿਆਂ ਦੀ ਪੜ੍ਹਨ ਅਤੇ ਸਿੱਖਣ ਦੀ ਇੱਛਾ ਵਿੱਚ ਕਮੀ ਆਉਂਦੀ ਹੈ। ਬੱਚੇ ਮੰਨਦੇ ਹਨ ਕਿ ਇੰਨੀ ਜ਼ਿਆਦਾ ਸੁਰੱਖਿਆ ਅਤੇ ਨਿਗਰਾਨੀ ਦੇ ਵਿਚਕਾਰ, ਸਕੂਲ ਦਾ ਅਨੁਭਵ ਪਰੇਸ਼ਾਨ ਕਰਨ ਵਾਲਾ ਬਣ ਜਾਂਦਾ ਹੈ। ਖੋਜ ਵਿੱਚ ਸ਼ਾਮਿਲ ਓਡੀਸ ਜਾਨਸਨ ਦੇ ਮੁਤਾਬਿਕ ਬੱਚਿਆਂ ਵਿੱਚ ਸਕੂਲ ਜਾਣ ਦਾ ਡਰ ਪੈਦਾ ਕੀਤਾ ਜਾ ਰਿਹਾ ਹੈ। ਖੋਜ ਮੁਤਾਬਿਕ ਪੁਲਿਸ ਵਾਲੇ ਸਕੂਲਾਂ ਵਿੱਚ ਕਾਲੇ ਬੱਚਿਆਂ ਦੀ ਨਿਗਰਾਨੀ ਦੂਜੇ ਬੱਚਿਆਂ ਨਾਲੋਂ ਚਾਰ ਗੁਣਾ ਜ਼ਿਆਦਾ ਕਰਦੇ ਹਨ। ਸਕੂਲ ਵਿੱਚ ਬੱਚਿਆਂ ਦੀ ਮੈਟਲ ਡਿਟੈਕਟਰ ਨਾਲ ਜਾਂਚ ਕੀਤੀ ਜਾਂਦੀ ਹੈ ਅਤੇ ਦਵਾਈਆਂ ਦੀ ਜਾਂਚ ਵੀ ਕੀਤੀ ਜਾਂਦੀ ਹੈ। ਇਸ ਸਭ ਦਾ ਬੱਚਿਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।