ਨਿਊਜ਼ੀਲੈਂਡ ‘ਚ ਚੋਰਾਂ ਦਾ ਆਤੰਕ ਲਗਾਤਾਰ ਜਾਰੀ ਹੈ। ਆਏ ਦਿਨ ਦੀ ਕਿਤੇ ਨਾ ਕਿਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਪੁਕੇਕੋਹੇ, ਆਕਲੈਂਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਗਹਿਣਿਆਂ ਦੀ ਦੁਕਾਨ ‘ਤੇ 10 ਮਹੀਨਿਆਂ ਵਿੱਚ ਤੀਜੀ ਵਾਰ ਲੁੱਟ ਕੀਤੀ ਗਈ ਹੈ। ਇਹ ਘਟਨਾ ਸੇਂਟ ਲੂਕਸ ਮਾਲ ਵਿੱਚ ਇੱਕ ਗਹਿਣਾ ਵਿਕਰੇਤਾ ਨੂੰ ਲੁੱਟਣ ਦੇ ਦੋ ਦਿਨ ਬਾਅਦ ਵਾਪਰੀ ਹੈ। ਸਟੋਨਜ਼ ਜਵੈਲਰਜ਼ ਦੇ ਮਾਲਕ ਟ੍ਰੇਵਰ ਜੌਰਡਨ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਵਿੱਚ ਪੰਜ ਵਿਅਕਤੀ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਸਟੋਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
ਅਪਰਾਧੀਆਂ ਵੱਲੋਂ ਕਿੰਗਜ਼ ਰੋਡ ਦੀ ਦੁਕਾਨ ‘ਤੇ ਸੁਰੱਖਿਆ ਰੋਲਰ ਦੇ ਦਰਵਾਜ਼ੇ ‘ਤੇ ਹਮਲਾ ਕਰਨ, ਅਲਮਾਰੀਆਂ ਨੂੰ ਤੋੜਨ ਅਤੇ ਘੜੀਆਂ ਸਮੇਤ ਕਈ ਚੀਜ਼ਾਂ ਚੋਰੀ ਕਰਨ ਤੋਂ ਬਾਅਦ ਉਸ ਨੂੰ ਹਜ਼ਾਰਾਂ ਡਾਲਰਾਂ ਦਾ ਨੁਕਸਾਨ ਹੋਣ ਦੀ ਉਮੀਦ ਸੀ। ਉੱਥੇ ਹੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਦੀ ਪੁੱਛਗਿੱਛ ਸ਼ੁਰੂਆਤੀ ਪੜਾਅ ‘ਤੇ ਹੈ ਅਤੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।