ਇੱਕ ਲੋਟੋ ਪਾਵਰਬਾਲ ਖਿਡਾਰੀ ਨੇ ਬੁੱਧਵਾਰ ਰਾਤ ਨੂੰ $23 ਮਿਲੀਅਨ ਦਾ ਵੱਡਾ ਜੈਕਪਾਟ ਜਿੱਤ ਲਿਆ ਹੈ। ਜੇਤੂ ਨੰਬਰ ਹਨ 28, 8, 27, 24, 13, 35 ਬੋਨਸ ਬਾਲ 40, ਪਾਵਰ ਬਾਲ 3। ਜੇਤੂ ਟਿਕਟ ਆਕਲੈਂਡ ਵਿੱਚ ਓਰੇਵਾ ਲੋਟੋ ਪਲੱਸ ਵਿੱਚ ਵੇਚੀ ਗਈ ਸੀ। ਆਕਲੈਂਡ ਦਾ ਜੈਕਪਾਟ ਜੇਤੂ $23,333,333 ਦੀ ਇੱਕ ਵੱਡੀ ਰਕਮ ਘਰ ਲੈ ਕੇ ਜਾਵੇਗਾ, ਇਸ ਤੋਂ ਇਲਾਵਾ ਦੋ ਹੋਰ ਖਿਡਾਰੀਆਂ ਨਾਲ ਲੋਟੋ ਫਸਟ ਡਿਵੀਜ਼ਨ ਸਾਂਝੀ ਹੋਵੇਗੀ ਜਿਸ ਮੁਤਾਬਿਕ ਦੋਵਾਂ ਜੇਤੂਆਂ ਦੇ $333,333 ਹਿੱਸੇ ਆਉਣਗੇ। ਜੇਤੂ ਸਟ੍ਰਾਈਕ ਨੰਬਰ 28, 08, 27, 24 ਹਨ। ਲੋਕਾਂ ਨੇ ਦੱਸਿਆ ਕਿ ਡਰਾਅ ਤੋਂ ਤੁਰੰਤ ਬਾਅਦ ਟਿਕਟਾਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀ ਵੱਡੀ ਗਿਣਤੀ ਦੇ ਕਾਰਨ MyLotto ਸਾਈਟ ਅਤੇ ਐਪ ਓਵਰਲੋਡ ਹੋ ਗਈ ਸੀ।
ਦਰਅਸਲ ਲੋਟੋ ਨੇ ਆਪਣੀ ਵੈਬਸਾਈਟ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਸੀ ਕਿ, “ਕੁੱਝ ਖਿਡਾਰੀ ਆਪਣੀਆਂ ਟਿਕਟਾਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਅਸੀਂ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਲਈ ਕੰਮ ਕਰ ਰਹੇ ਹਾਂ ਅਤੇ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ।” ਆਖਰੀ ਵੱਡਾ ਜੈਕਪਾਟ ਅਗਸਤ ਵਿੱਚ ਇੱਕ ਕੈਕੋਉਰਾ ਵਿਅਕਤੀ ਦੁਆਰਾ ਜਿੱਤਿਆ ਗਿਆ ਸੀ, ਜੋ ਆਪਣੀ ਜਿੱਤ ‘ਤੇ “ਪੂਰੀ ਤਰ੍ਹਾਂ ਅਵਿਸ਼ਵਾਸ ਵਿੱਚ” ਸੀ।