ਤੁਹਾਨੂੰ ਹਰ ਕਿਸੇ ਦੇ ਘਰਾਂ ਵਿੱਚ ਐਲੋਵੇਰਾ ਆਸਾਨੀ ਨਾਲ ਮਿਲ ਜਾਵੇਗਾ। ਤੁਸੀਂ ਹਰੇ ਰੰਗ ਦਾ ਐਲੋਵੇਰਾ ਦੇਖਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਲਾਲ ਰੰਗ ਦਾ ਐਲੋਵੇਰਾ ਵੀ ਹੁੰਦਾ ਹੈ। ਜੀ ਹਾਂ, ਲਾਲ ਰੰਗ ਦਾ ਐਲੋਵੇਰਾ ਪੌਦਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕੁੱਝ ਮਾਮਲਿਆਂ ਵਿੱਚ, ਇਹ ਹਰੇ ਐਲੋਵੇਰਾ ਨਾਲੋਂ ਜ਼ਿਆਦਾ ਫਾਇਦੇਮੰਦ ਸਾਬਿਤ ਹੁੰਦਾ ਹੈ। ਜਾਣੋ ਲਾਲ ਐਲੋਵੇਰਾ ਦੇ ਕੀ ਫਾਇਦੇ ਹਨ।
ਲਾਲ ਐਲੋਵੇਰਾ ਵਿੱਚ ਪੌਸ਼ਟਿਕ ਤੱਤ
ਲਾਲ ਐਲੋਵੇਰਾ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਇਹ ਹਰੇ ਐਲੋਵੇਰਾ ਨਾਲੋਂ ਜ਼ਿਆਦਾ ਤਾਕਤਵਰ ਹੈ। ਇਹ ਅਮੀਨੋ ਐਸਿਡ ਅਤੇ ਪੋਲੀਸੈਕਰਾਈਡਸ ਨਾਲ ਭਰਪੂਰ ਹੁੰਦਾ ਹੈ। ਇਹ ਵਾਲਾਂ, ਚਮੜੀ ਅਤੇ ਅੱਖਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ।
ਲਾਲ ਐਲੋਵੇਰਾ ਜੂਸ ਦੇ ਫਾਇਦੇ
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ – ਜੋ ਲੋਕ ਲਾਲ ਐਲੋਵੇਰਾ ਦਾ ਜੂਸ ਪੀਂਦੇ ਹਨ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਰੋਜ਼ਾਨਾ ਲਾਲ ਐਲੋਵੇਰਾ ਦਾ ਜੂਸ ਪੀਣ ਨਾਲ ਬੀਪੀ ਕੰਟਰੋਲ ਰਹਿੰਦਾ ਹੈ। ਇਹ ਦਿਲ ਦੀ ਸਿਹਤ ਨੂੰ ਵੀ ਸੁਧਾਰਦਾ ਹੈ।
ਇਮਿਊਨਿਟੀ ਵਧਾਏ – ਲਾਲ ਐਲੋਵੇਰਾ ਦਾ ਜੂਸ ਪੀਣ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇਹ ਸਰੀਰ ਨੂੰ ਬੈਕਟੀਰੀਆ ਅਤੇ ਇਨਫੈਕਸ਼ਨ ਤੋਂ ਬਚਾਉਂਦਾ ਹੈ। ਜ਼ੁਕਾਮ ਅਤੇ ਖੰਘ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਇਸ ਜੂਸ ਨੂੰ ਪੀਣ ਨਾਲ ਸਾਹ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਪੀਰੀਅਡਸ ਰੈਗੂਲਰ ਹੁੰਦੇ ਹਨ – ਜੋ ਔਰਤਾਂ ਅਨਿਯਮਿਤ ਪੀਰੀਅਡਸ ਤੋਂ ਪਰੇਸ਼ਾਨ ਹਨ, ਉਹ ਲਾਲ ਐਲੋਵੇਰਾ ਦਾ ਜੂਸ ਪੀਣ। ਇਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ। ਇਸ ਜੂਸ ਨੂੰ ਪੀਣ ਨਾਲ ਪੀਰੀਅਡਸ ਰੈਗੂਲਰ ਹੁੰਦੇ ਹਨ ਅਤੇ ਦਰਦ ਵੀ ਘੱਟ ਹੁੰਦਾ ਹੈ।
ਵਾਲਾਂ ਨੂੰ ਬਣਾਏ ਚਮਕਦਾਰ- ਲਾਲ ਐਲੋਵੇਰਾ ਨੂੰ ਵਾਲਾਂ ‘ਤੇ ਲਗਾਉਣ ਨਾਲ ਵਾਲ ਰੇਸ਼ਮੀ ਅਤੇ ਚਮਕਦਾਰ ਬਣਦੇ ਹਨ। ਇਸ ਨਾਲ ਵਾਲ ਝੜਨ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਜਿਨ੍ਹਾਂ ਲੋਕਾਂ ਦੇ ਵਾਲ ਬਹੁਤ ਸੁੱਕੇ ਹਨ, ਉਨ੍ਹਾਂ ਨੂੰ ਆਪਣੇ ਵਾਲਾਂ ‘ਤੇ ਲਾਲ ਐਲੋਵੇਰਾ ਜੈੱਲ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਨਾਲ ਵਾਲ ਚਮਕਦਾਰ ਹੋ ਜਾਣਗੇ।