ਆਰੋਨ ਫਿੰਚ ਦੀ ਅਗਵਾਈ ਵਾਲੀ ਆਸਟ੍ਰੇਲੀਆਈ ਟੀਮ ਟੀ-20 ਸੀਰੀਜ਼ ਖੇਡਣ ਲਈ ਭਾਰਤ ਦੌਰੇ ‘ਤੇ ਆਈ ਹੋਈ ਹੈ। ਇਸ ਦੇ ਨਾਲ ਹੀ, ਸੰਨਿਆਸ ਲੈ ਚੁੱਕੇ ਕਈ ਕੰਗਾਰੂ ਵੀ ਰੋਡ ਸੇਫਟੀ ਵਰਲਡ ਸੀਰੀਜ਼ ਅਤੇ ਲੈਜੈਂਡਜ਼ ਲੀਗ ਕ੍ਰਿਕਟ ਵਰਗੇ ਟੂਰਨਾਮੈਂਟ ਖੇਡਣ ਲਈ ਭਾਰਤ ਦੌਰੇ ‘ਤੇ ਹਨ। ਸਾਬਕਾ ਤੇਜ਼ ਗੇਂਦਬਾਜ਼ Mitchell Johnson ਵੀ ਲੀਜੈਂਡਜ਼ ਲੀਗ ਖੇਡਣ ਲਈ ਲਖਨਊ ਵਿੱਚ ਰਹਿ ਰਹੇ ਹਨ। ਜਾਨਸਨ ਇਸ ਲੀਗ ਵਿੱਚ ਇੰਡੀਆ ਕੈਪੀਟਲਜ਼ ਟੀਮ ਦਾ ਹਿੱਸਾ ਹੈ।
ਇਸ ਦੌਰਾਨ Mitchell Johnson ਨੇ ਕ੍ਰਿਕਟ ਤੋਂ ਹਟਕੇ ਇੱਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ। ਦਰਅਸਲ, Johnson ਦੇ ਹੋਟਲ ਦੇ ਕਮਰੇ ਵਿੱਚ ਇੱਕ ਜ਼ਹਿਰੀਲਾ ਸੱਪ ਮਿਲਿਆ ਹੈ। ਆਪਣੇ ਇੰਸਟਾਗ੍ਰਾਮ ‘ਤੇ ਉਸੇ ਸੱਪ ਦੀ ਫੋਟੋ ਸ਼ੇਅਰ ਕਰਦੇ ਹੋਏ Johnson ਨੇ ਲਿਖਿਆ, ‘ਕਿਸੇ ਨੂੰ ਪਤਾ ਹੈ ਕਿ ਇਹ ਕਿਸ ਤਰ੍ਹਾਂ ਦਾ ਸੱਪ ਹੈ? ਬਸ ਮੇਰੇ ਕਮਰੇ ਦੇ ਦਰਵਾਜ਼ੇ ‘ਤੇ ਲਟਕ ਰਿਹਾ ਹੈ।
ਕੁੱਝ ਸਮੇਂ ਬਾਅਦ ਉਸ ਸੱਪ ਦੀ ਕਲੋਜ਼-ਅੱਪ ਫੋਟੋ ਸ਼ੇਅਰ ਕਰਦੇ ਹੋਏ ਜਾਨਸਨ ਨੇ ਲਿਖਿਆ, ‘ਇਸ ਸੱਪ ਦੇ ਸਿਰ ਦੀ ਬਿਹਤਰ ਤਸਵੀਰ ਮਿਲੀ ਹੈ। ਅਜੇ ਵੀ ਯਕੀਨ ਨਹੀਂ ਹੈ ਕਿ ਇਹ ਅਸਲ ਵਿੱਚ ਕੀ ਹੈ। ਭਾਰਤ ਵਿੱਚ ਹੁਣ ਤੱਕ ਦੀ ਸਭ ਤੋਂ ਦਿਲਚਸਪ ਯਾਤਰਾ।