[gtranslate]

‘ਕੋਹਲੀ-ਧੋਨੀ ਦੀ ਪੂਜਾ ਬੰਦ ਕਰੋ, ਪ੍ਰਸ਼ੰਸਕ ਤੇ ਪ੍ਰਸਾਰਕ ਭਾਰਤੀ ਕ੍ਰਿਕਟ ਦਾ ਸਨਮਾਨ ਕਰੋ ਸਟਾਰ ਪੈਦਾ ਨਾ ਕਰੋ” : ਗੰਭੀਰ

gambhir on kohli and dhoni

ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਭਾਰਤੀ ਕ੍ਰਿਕਟਰਾਂ ਨੂੰ ਸਟਾਰ ਬਣਾਉਣ ਦੇ ਸੱਭਿਆਚਾਰ ‘ਤੇ ਸਵਾਲ ਚੁੱਕੇ ਹਨ। ਗੰਭੀਰ ਨੇ ਇੱਕ ਇੰਟਰਵਿਊ ‘ਚ ਕਿਹਾ, ‘ਇਹ 1983 ਦੇ ਵਿਸ਼ਵ ਕੱਪ ਤੋਂ ਹੋ ਰਿਹਾ ਹੈ। ਕਪਿਲ ਦੇਵ ਨੇ ਤੁਹਾਨੂੰ ਵਿਸ਼ਵ ਕੱਪ ਨਹੀਂ ਦਿਵਾਇਆ, ਪਰ ਤੁਸੀਂ ਉਨ੍ਹਾਂ ਨੂੰ ਸਟਾਰ ਬਣਾ ਦਿੱਤਾ ਅਤੇ ਉਨ੍ਹਾਂ ਦੀ ਪੂਜਾ ਕਰਨ ਲੱਗ ਪਏ। ਧੋਨੀ ਅਤੇ ਵਿਰਾਟ ਨਾਲ ਵੀ ਅਜਿਹਾ ਹੀ ਹੋਇਆ। ਸਿਰਫ਼ ਇਹ ਦੋਵੇ ਹੀ ਭਾਰਤ ਨੂੰ ਮੈਚ ਨਹੀਂ ਜਿਤਾਉਂਦੇ ਸੀ।

ਗੌਤਮ ਗੰਭੀਰ ਨੇ ਪ੍ਰਸ਼ੰਸਕਾਂ ਅਤੇ ਪ੍ਰਸਾਰਕਾਂ ‘ਤੇ ਵੀ ਹਮਲਾ ਬੋਲਿਆ ਹੈ। ਗੰਭੀਰ ਨੇ ਅੱਗੇ ਕਿਹਾ, ‘ਡਰੈਸਿੰਗ ਰੂਮ ‘ਚ ਸਟਾਰ ਜਾਂ ਹੀਰੋ ਨਾ ਪੈਦਾ ਕਰੋ। ਭਾਰਤੀ ਕ੍ਰਿਕਟ ਹੀ ਅਸਲੀ ਹੀਰੋ ਹੋਣਾ ਚਾਹੀਦਾ ਹੈ, ਵਿਅਕਤੀ ਨਹੀਂ। ਸਾਨੂੰ ਕਿਸੇ ਇੱਕ ਖਿਡਾਰੀ ਨੂੰ ਵੱਡਾ ਬਣਾਉਣ ਦੀ ਬਜਾਏ ਪੂਰੀ ਟੀਮ ਨੂੰ ਵੱਡਾ ਬਣਾਉਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਪ੍ਰਸ਼ੰਸਕਾਂ ਅਤੇ ਖਾਸ ਤੌਰ ‘ਤੇ ਮੈਚ ਦਿਖਾਉਣ ਵਾਲੇ ਪ੍ਰਸਾਰਕਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਉਸ ਨੂੰ ਭਾਰਤੀ ਕ੍ਰਿਕਟ ਦਾ ਸਨਮਾਨ ਕਰਨਾ ਚਾਹੀਦਾ ਹੈ। ਇੱਕ ਖਿਡਾਰੀ ਦਾ ਨਹੀਂ।

ਏਸ਼ੀਆ ਕੱਪ ‘ਚ ਅਫਗਾਨਿਸਤਾਨ ਖਿਲਾਫ ਹੋਏ ਮੈਚ ਦੀ ਉਦਾਹਰਣ ਦਿੰਦੇ ਹੋਏ ਗੰਭੀਰ ਨੇ ਕਿਹਾ, ‘ਜਿਸ ਦਿਨ ਵਿਰਾਟ ਕੋਹਲੀ ਨੇ ਆਪਣਾ 71ਵਾਂ ਸੈਂਕੜਾ ਲਗਾਇਆ, ਉਸੇ ਦਿਨ ਛੋਟੇ ਜਿਹੇ ਸ਼ਹਿਰ ਮੇਰਠ ਦੇ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਵੀ ਉਸੇ ਮੈਚ ‘ਚ 5 ਵਿਕਟਾਂ ਲਈਆਂ। ਕਿਸੇ ਨੇ ਉਸ ਬਾਰੇ ਗੱਲ ਵੀ ਨਹੀਂ ਕੀਤੀ। ਇਹ ਸੱਚਮੁੱਚ ਮੰਦਭਾਗਾ ਹੈ। ਮੈਂ ਇਕੱਲਾ ਅਜਿਹਾ ਵਿਅਕਤੀ ਸੀ ਜੋ ਕੁਮੈਂਟਰੀ ਦੌਰਾਨ ਭੁਵਨੇਸ਼ਵਰ ਬਾਰੇ ਲਗਾਤਾਰ ਚਰਚਾ ਕਰਦਾ ਰਿਹਾ। ਭੁਵਨੇਸ਼ਵਰ ਨੇ 4 ਓਵਰਾਂ ‘ਚ 5 ਵਿਕਟਾਂ ਲਈਆਂ ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਨੂੰ ਇਸ ਬਾਰੇ ਪਤਾ ਹੋਵੇਗਾ।

ਗੰਭੀਰ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਵਿਰਾਟ ਕੋਹਲੀ ਦੇ ਸੈਂਕੜੇ ਤੋਂ ਬਾਅਦ ਜਸ਼ਨ ‘ਤੇ ਵੀ ਆਪਣਾ ਗੁੱਸਾ ਜਾਹਿਰ ਕੀਤਾ। ਗੰਭੀਰ ਨੇ ਕਿਹਾ, ‘ਵਿਰਾਟ ਦੀ ਪਾਰੀ ਦੀ ਕਾਫੀ ਤਾਰੀਫ ਹੋਈ। ਪੂਰਾ ਦੇਸ਼ ਜਸ਼ਨ ਮਨਾ ਰਿਹਾ ਸੀ। ਸਾਨੂੰ ਇਸ ਸੱਭਿਆਚਾਰ ਤੋਂ ਬਾਹਰ ਨਿਕਲਣਾ ਪਵੇਗਾ। ਚਾਹੇ ਉਹ ਕ੍ਰਿਕਟ ਹੋਵੇ ਜਾਂ ਰਾਜਨੀਤੀ। ਸੋਸ਼ਲ ਮੀਡੀਆ ਫਾਲੋਅਰਸ ਦੇਸ਼ ਵਿੱਚ ਸਭ ਤੋਂ ਵੱਧ ਫਰਜ਼ੀ ਚੀਜ਼ ਹਨ। ਕੁੱਝ ਦਿਨ ਪਹਿਲਾਂ ਗੰਭੀਰ ਨੇ ਕਿਹਾ ਸੀ- ਜਿਵੇਂ ਹੀ ਵਿਰਾਟ ਨੇ ਅਫਗਾਨਿਸਤਾਨ ਖਿਲਾਫ ਸੈਂਕੜਾ ਲਗਾਇਆ, ਹਰ ਕੋਈ ਉਸ ਦੀ ਤਾਰੀਫ ਕਰਨ ਲੱਗ ਪਿਆ। ਅਸੀਂ ਸਾਰੇ ਕੇਐੱਲ ਰਾਹੁਲ ਅਤੇ ਰੋਹਿਤ ਸ਼ਰਮਾ ਦੇ ਯੋਗਦਾਨ ਨੂੰ ਭੁੱਲਣਾ ਸ਼ੁਰੂ ਕਰ ਦਿੰਦੇ ਹਾਂ, ਜੋ ਲੰਬੇ ਸਮੇਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੇ ਹਨ।

ਇਸ ਤੋਂ ਪਹਿਲਾ 2020 ਵਿੱਚ, ESPN Cricinfo ਦੇ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕੀਤਾ ਗਿਆ ਸੀ, ਜਿਸ ਵਿੱਚ ਲਿਖਿਆ ਸੀ, ‘ਅੱਜ 2011 ਵਿੱਚ, ਉਹ ਸ਼ਾਟ ਜਿਸ ਨੇ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਨੂੰ ਜਸ਼ਨ ਵਿੱਚ ਡੁੱਬਾ ਦਿੱਤਾ।’ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਗੰਭੀਰ ਨੇ ਲਿਖਿਆ, ‘ਕ੍ਰਿਕਇੰਫੋ ਤੁਹਾਨੂੰ ਯਾਦ ਦਿਵਾਉਣਾ ਚਾਹਾਂਗਾ ਕਿ ਵਿਸ਼ਵ ਕੱਪ ਜਿੱਤਣ ‘ਚ ਪੂਰੇ ਭਾਰਤ, ਟੀਮ ਇੰਡੀਆ ਅਤੇ ਸਪੋਰਟ ਸਟਾਫ ਦਾ ਹੱਥ ਸੀ। ਇੱਕ ਛੱਕੇ ਲਈ ਤੁਹਾਡਾ ਪਿਆਰ ਬਹੁਤ ਹੈ। ਯੁਵਰਾਜ ਸਿੰਘ ਮੈਨ ਆਫ ਦ ਸੀਰੀਜ਼ ਰਹੇ ਸੀ।

Leave a Reply

Your email address will not be published. Required fields are marked *