ਨਿਊਜ਼ੀਲੈਂਡ ਮੌਜੂਦਾ ਸਮੇਂ ‘ਚ ਹੈਲਥ ਕੇਅਰ ਵਰਕਰਾਂ ਦੀ ਕਮੀ ਨਾਲ ਜੂਝ ਰਿਹਾ ਹੈ। ਇਸ ਦੌਰਾਨ GPs ਵੱਲੋ ਸਰਕਾਰ ਨੂੰ ਅਪੀਲ ਕੀਤੀ ਜਾਂ ਰਹੀ ਹੈ ਕਿ ਸਿਹਤ ਸੰਭਾਲ ਕਰਮਚਾਰੀਆਂ ਨੂੰ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣ ਲਈ ਰੈਜ਼ੀਡੈਂਸੀ ਤੁਰੰਤ ਤੌਰ ‘ਤੇ ਮੁੜ ਖੋਲ੍ਹੀ ਜਾਣੀ ਚਾਹੀਦੀ ਹੈ। ਇੱਥੇ ਲੱਗਭਗ 1000 ਤੋਂ ਵੱਧ ਰਜਿਸਟਰਡ ਡਾਕਟਰ ਅਤੇ ਨਰਸਾਂ Frozen ਇਮੀਗ੍ਰੇਸ਼ਨ ਕਤਾਰ ਵਿੱਚ ਫਸੇ ਹੋਏ ਹਨ, ਅਤੇ ਲੰਬੇ ਸਮੇਂ ਤੋਂ ਪੱਕੇ ਹੋਣ ਦੀ ਉਡੀਕ ਕਰ ਰਹੇ ਹਨ। ਜਿਸ ਕਾਰਨ ਹੁਣ ਉਹ ਦੇਸ਼ ਛੱਡਣ ਲਈ ਮਜ਼ਬੂਰ ਹਨ।
ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੰਕੜੇ ਦਰਸਾਉਂਦੇ ਹਨ ਕਿ ਉਨ੍ਹਾਂ ‘ਚੋਂ 901 ਰਜਿਸਟਰਡ ਨਰਸਾਂ ਅਤੇ 235 ਡਾਕਟਰ ਹਨ। ਉਹ ਸਿਹਤ ਸੰਭਾਲ ਕਰਮਚਾਰੀ ਹਨ ਜਿਨ੍ਹਾਂ ਦੀ ਨਿਊਜ਼ੀਲੈਂਡ ਨੂੰ ਸਖਤ ਜ਼ਰੂਰਤ ਵੀ ਹੈ, ਜਦਕਿ ਇਹ ਸਾਰੇ ਕਰਮਚਾਰੀ ਪਹਿਲਾਂ ਹੀ ਦੇਸ਼ ਦੀ ਸਿਹਤ ਪ੍ਰਣਾਲੀ ‘ਚ ਕੰਮ ਕਰ ਰਹੇ ਹਨ ਬਸ ਸਿਰਫ ਸਰਕਾਰ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ। ਜੇਕਰ ਨਿਊਜ਼ੀਲੈਂਡ ਸਰਕਾਰ ਨੇ ਵੀ ਇਸ ਮੁੱਦੇ ਵੱਲ ਧਿਆਨ ਨਾਂ ਦਿੱਤਾ ਤਾਂ ਇੰਨਾਂ ਰਜਿਸਟਰਡ ਡਾਕਟਰ ਅਤੇ ਨਰਸਾਂ ਦੇ ਨੌਕਰੀ ਅਤੇ ਦੇਸ਼ ਛੱਡਣ ਕਾਰਨ ਇੱਕ ਵੱਡੀ ਸਮੱਸਿਆ ਪੈਦਾ ਹੋ ਜਾਵੇਗੀ। ਜਿਸ ਨਾਲ ਆਮ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏਗਾ।