ਜੇਕਰ ਤੁਸੀ ਹਾਰਬਰ ਬ੍ਰਿਜ ਤੋਂ ਦੀ ਹੋ ਕੇ ਕੀਤਾ ਜਾਣਾ ਹੈ ਤਾਂ ਇਹ ਖਬਰ ਤੁਹਾਡੇ ਲੋ ਖਾਸ ਹੈ, ਦੱਸ ਦੇਈਏ ਕਿ ਅੱਜ ਆਕਲੈਂਡ ਦੇ ਹਾਰਬਰ ਬ੍ਰਿਜ ‘ਤੇ ਇੱਕ ਵੱਡਾ ਹਾਦਸਾ ਵਾਪਰਿਆ ਸੀ ਜਿਸ ਕਾਰਨ ਅੱਜ ਸਵੇਰੇ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੁਣ ਪੁੱਲ ਨੂੰ ਆਮ ਲੋਕਾਂ ਦੇ ਲਈ ਦੁਬਾਰਾ ਪੂਰੀ ਤਰਾਂ ਖੋਲ੍ਹ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪੁਲ ‘ਤੇ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ ਅਤੇ ਤਿੰਨ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪਰ ਹੁਣ ਕਰੈਸ਼ ਤੋਂ ਬਾਅਦ ਸਾਰੀਆਂ ਲੇਨਾਂ ਦੁਬਾਰਾ ਖੁੱਲ੍ਹ ਗਈਆਂ ਹਨ। ਹਾਲਾਂਕਿ ਵਾਕਾ ਕੋਟਾਹੀ ਵਾਹਨ ਚਾਲਕਾਂ ਨੂੰ ਟ੍ਰੈਫਿਕ ਸੁਖਾਲਾ ਹੋਣ ਤੱਕ ਸਬਰ ਰੱਖਣ ਲਈ ਕਹਿ ਰਿਹਾ ਹੈ।
![auckland harbour bridge open now](https://www.sadeaalaradio.co.nz/wp-content/uploads/2022/09/93cce210-e718-48b4-90bf-25aa900f94a9-950x499.jpg)