ਕ੍ਰਾਈਸਟਚਰਚ ਹਸਪਤਾਲ ਵਿਖੇ ਬੱਚਿਆਂ ਦੀਆ ਸਾਰੀਆਂ ਗੈਰ-ਜ਼ਰੂਰੀ ਸਰ੍ਜਰੀਆਂ ‘ਤੇ ਆਰਜ਼ੀ ਤੌਰ ‘ਤੇ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਸਾਹ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਦੀ ਗਿਣਤੀ ਅਚਾਨਕ ਵੱਧ ਰਹੀ ਹੈ। ਜਿਸ ਕਾਰਨ ਬੱਚਿਆਂ ਦੀ ਗੈਰ-ਜ਼ਰੂਰੀ ਸਰਜਰੀ ਨੂੰ ਆਰਜ਼ੀ ਤੌਰ ‘ਤੇ ਬੰਦ ਕੀਤਾ ਗਿਆ ਹੈ। ਕੈਂਟਰਬਰੀ ਜ਼ਿਲ੍ਹਾ ਸਿਹਤ ਬੋਰਡ ਦੇ ਮੁੱਖ ਮੈਡੀਕਲ ਅਫਸਰ ਡਾ: Helen Skinner ਨੇ ਐਤਵਾਰ ਨੂੰ ਕਿਹਾ ਕਿ ਐਮਰਜੈਂਸੀ ਵਿਭਾਗ ਵਿੱਚ ਆਏ 340 ਵਿੱਚੋਂ 60 ਮਰੀਜ਼ਾਂ ਨੂੰ ਸਾਹ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
Skinner ਨੇ ਇਹ ਪੁਸ਼ਟੀ ਨਹੀਂ ਕੀਤੀ ਕਿ ਉਹ ਮਰੀਜ਼ RSV ਦੀ ਚਪੇਟ ‘ਚ ਆਏ ਹਨ ਜਾਂ ਨਹੀਂ, ਪਰ ਸ਼ਹਿਰ ਵਿੱਚ ਇਸ ਦੇ ਪੁਸ਼ਟੀ ਕੀਤੇ ਗਈ ਕੇਸਾਂ ਦੀ ਗਿਣਤੀ ਵੱਧ ਗਈ ਹੈ। ਸਕਿਨਰ ਨੇ ਕਿਹਾ ਕਿ ਐਮਰਜੈਂਸੀ ਵਿਭਾਗ ਵਿੱਚ ਅਚਾਨਕ ਆਏ ਸੈਂਕੜੇ ਮਰੀਜਾਂ ‘ਚੋਂ ਜਿਆਦਾਤਰ ਮਰੀਜ ਸਾਹ ਦੀ ਬਿਮਾਰੀ ਨਾਲ ਸਬੰਧਤ ਸਨ ਜਿਸ ਕਾਰਨ ਬੈੱਡ ਖਾਲੀ ਕਰਵਾਉਣ ਲਈ ਬੱਚਿਆਂ ਦੀਆਂ ਇਨ੍ਹਾਂ ਗੈਰ-ਜਰੂਰੀ ਸਰਜਰੀਆਂ ਨੂੰ ਰੋਕੇ ਜਾਣਾ ਹੀ ਆਖਰੀ ਰਸਤਾ ਸੀ।