ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕ੍ਰਿਕਟ ਵਿਸ਼ਵ ਕੱਪ ਲਈ ਚੁਣੇ ਗਏ ਭਾਰਤ ਦੇ ਪ੍ਰਤਿਭਾਸ਼ਾਲੀ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਨੂੰ ਉਸ ਦੇ ਅਭਿਆਸ ਸੈਸ਼ਨ ਦੌਰਾਨ ਮੈਦਾਨ ‘ਤੇ ਜਾ ਕੇ ਹੌਂਸਲਾ ਅਫਜਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਮੀਤ ਹੇਅਰ ਨੇ ਅਰਸ਼ਦੀਪ ਸਿੰਘ ਨਾਲ ਗਰਾਊਂਡ ‘ਤੇ ਕਾਫੀ ਸਮਾਂ ਬਿਤਾਇਆ ਅਤੇ ਉਸਨੂੰ ਹਮੇਸ਼ਾ ਹੌਂਸਲਾ ਰੱਖਣ ਦੀ ਸਲਾਹ ਦਿੱਤੀ। ਖੇਡ ਮੰਤਰੀ ਨੇ ਉਨ੍ਹਾਂ ਨਾਲ ਫੋਟੋ ਵੀ ਖਿਚਵਾਈ। ਅਰਸ਼ਦੀਪ ਸਿੰਘ ਨੇ ਜੁਲਾਈ 2022 ਵਿੱਚ ਭਾਰਤੀ ਕ੍ਰਿਕੇਟ ਟੀਮ ਲਈ ਇੰਗਲੈਂਡ ਦੇ ਖਿਲਾਫ ਆਪਣਾ ਟੀ20 ਆਈ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ।