[gtranslate]

ਮਹਿੰਗੇ ਗਿਫਟ ਲੈ ਫਸੀ Jacqueline Fernandez ! ਮਨੀ ਲਾਂਡਰਿੰਗ ਮਾਮਲੇ ‘ਚ 8 ਘੰਟੇ ਹੋਈ ਪੁੱਛਗਿੱਛ

jacqueline fernandez grilled by delhi police

ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਅੱਜ ਫਿਲਮ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੋਂ ਪੁੱਛਗਿੱਛ ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਜੈਕਲੀਨ ਨਾਲ ਅੱਜ ਦੀ ਪੁੱਛਗਿੱਛ 8 ਘੰਟੇ ਤੱਕ ਚੱਲੀ। ਉਸ ਨੂੰ ਇਸ ਮਾਮਲੇ ‘ਚ ਦੁਬਾਰਾ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਅੱਜ ਦੀ ਪੁੱਛਗਿੱਛ ‘ਚ ਦਿੱਲੀ ਪੁਲਿਸ ਨੇ ਅਦਾਕਾਰਾ ਲਈ 100 ਸਵਾਲ ਤਿਆਰ ਕੀਤੇ ਸਨ, ਜਿਨ੍ਹਾਂ ਦਾ ਜਵਾਬ ਉਸ ਤੋਂ 200 ਕਰੋੜ ਰੁਪਏ ਦੇ ਕਥਿਤ ਘਪਲੇ ਦੇ ਮਾਮਲੇ ‘ਚ ਮੰਗਿਆ ਗਿਆ ਸੀ। ਜ਼ਿਆਦਾਤਰ ਸਵਾਲ ਸੁਕੇਸ਼ ਚੰਦਰਸ਼ੇਖਰ ਨਾਲ ਉਸ ਦੇ ਸਬੰਧਾਂ ਨਾਲ ਜੁੜੇ ਸਨ। ਉਹ ਸਵੇਰੇ 11 ਵਜੇ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਦੇ ਦਫ਼ਤਰ ਪਹੁੰਚੀ ਸੀ। ਇਸ ਤੋਂ ਪਹਿਲਾਂ ਵੀ ਉਸ ਨੂੰ ਦੋ ਵਾਰ ਤਲਬ ਕੀਤਾ ਗਿਆ ਸੀ ਪਰ ਉਹ 29 ਅਗਸਤ ਅਤੇ 12 ਸਤੰਬਰ ਨੂੰ ਦੋਵੇਂ ਵਾਰ ਨਹੀਂ ਆਈ ਸੀ।

ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੇ ਨਾਲ-ਨਾਲ ਪਿੰਕੀ ਇਰਾਨੀ ਤੋਂ ਵੀ ਬੁੱਧਵਾਰ ਨੂੰ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਇਸ ਤੋਂ ਪਹਿਲਾਂ ਜੈਕਲੀਨ ਅਤੇ ਪਿੰਕੀ ਇਰਾਨੀ ਦੇ ਵੱਖ-ਵੱਖ ਬਿਆਨ ਦਰਜ ਕੀਤੇ ਗਏ ਸਨ। ਇਸ ਤੋਂ ਬਾਅਦ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ। ਜੈਕਲੀਨ ਅਤੇ ਪਿੰਕੀ ਦੇ ਕਈ ਜਵਾਬ ਮੇਲ ਨਹੀਂ ਖਾਂਦੇ। ਜੈਕਲੀਨ ਕਈ ਸਵਾਲਾਂ ਦਾ ਜਵਾਬ ਵੀ ਸਹੀ ਢੰਗ ਨਾਲ ਨਹੀਂ ਦੇ ਸਕੀ। ਜਾਂਚ ਏਜੰਸੀ ਨੇ ਅਦਾਕਾਰਾ ਨੋਰਾ ਫਤੇਹੀ ਅਤੇ ਪਿੰਕੀ ਇਰਾਨੀ ਨੂੰ ਵੀਰਵਾਰ ਨੂੰ ਤਲਬ ਕੀਤਾ ਹੈ। ਜੈਕਲੀਨ ਇਰਾਨੀ ਦੇ ਜ਼ਰੀਏ ਹੀ ਠੱਗ ਸੁਕੇਸ਼ ਚੰਦਰਸ਼ੇਖਰ ਦੇ ਸੰਪਰਕ ‘ਚ ਆਈ ਸੀ।

Leave a Reply

Your email address will not be published. Required fields are marked *