[gtranslate]

ਆਟੋ ‘ਤੇ ਜਾ ਰਹੇ CM ਕੇਜਰੀਵਾਲ ਦਾ ਸੜਕ ‘ਤੇ ਹੀ ਪੁਲਿਸ ਨਾਲ ਪਿਆ ਪੇਚਾ, ਕਿਹਾ- ‘ਮੈਂ ਲੋਕਾਂ ਦਾ ਬੰਦਾ ਹਾਂ, ਮੈਨੂੰ ਨਹੀਂ ਚਾਹੀਦੀ ਸੁਰੱਖਿਆ’, ਦੇਖੋ ਵੀਡੀਓ

gujarat police vs arvind kejriwal

ਦਿੱਲੀ ਦੇ ਮੁੱਖ ਮੰਤਰੀ ਇਸ ਸਮੇਂ ਗੁਜਰਾਤ ਦੌਰੇ ‘ਤੇ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਸੂਬੇ ਵਿੱਚ ਚੋਣ ਪ੍ਰਚਾਰ ਵਿੱਚ ਜੁਟੀ ਹੋਈ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਗੁਜਰਾਤ ਪੁਲਿਸ ਵਿਚਾਲੇ ਉਸ ਸਮੇਂ ਬਹਿਸ ਹੋ ਗਈ ਜਦੋਂ ਉਹ ਆਟੋ ਰਾਹੀਂ ਜਾ ਰਹੇ ਸਨ। ਦਰਅਸਲ, ਪੁਲਿਸ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੂੰ ਆਟੋ ‘ਤੇ ਬਾਹਰ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਕੁੱਝ ਦੇਰ ਤੱਕ ਅਰਵਿੰਦ ਕੇਜਰੀਵਾਲ ਅਤੇ ਪੁਲਿਸ ਵਿਚਾਲੇ ਬਹਿਸ ਹੋਈ। ਅਰਵਿੰਦ ਕੇਜਰੀਵਾਲ ਅਹਿਮਦਾਬਾਦ ਸਥਿਤ ਆਪਣੇ ਹੋਟਲ ਤੋਂ ਇੱਕ ਆਟੋ ਵਿੱਚ ਰਾਤ ਦੇ ਖਾਣੇ ਲਈ ਜਾ ਰਹੇ ਸਨ।

ਕੇਜਰੀਵਾਲ ਅਤੇ ਪੁਲਿਸ ਵਿਚਾਲੇ ਹੋਈ ਬਹਿਸ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਸੀਐਮ ਕੇਜਰੀਵਾਲ ਕਹਿ ਰਹੇ ਹਨ ਕਿ ਸਾਨੂੰ ਤੁਹਾਡੀ ਸੁਰੱਖਿਆ ਨਹੀਂ ਚਾਹੀਦੀ, ਵਾਪਿਸ ਲੈ ਜਾਉ ਆਪਣੀ, ਤੁਸੀਂ ਮੈਨੂੰ ਜ਼ਬਰਦਸਤੀ ਸੁਰੱਖਿਆ ਦੇ ਰਹੇ ਹੋ, ਮੈਨੂੰ ਇਹ ਸੁਰੱਖਿਆ ਨਹੀਂ ਚਾਹੀਦੀ, ਤੁਸੀਂ ਮੈਨੂੰ ਕੈਦ ਕਰ ਰਹੇ ਹੋ, ਮੈਂ ਜਨਤਾ ਦਾ ਆਦਮੀ ਹਾਂ। ਸਾਨੂੰ ਸੁਰੱਖਿਆ ਨਹੀਂ ਚਾਹੀਦੀ। ਹਾਲਾਂਕਿ ਬਾਅਦ ‘ਚ ਅਰਵਿੰਦ ਕੇਜਰੀਵਾਲ ਆਟੋ ਚਾਲਕ ਦੇ ਘਰ ਰਵਾਨਾ ਹੋ ਗਏ। ਪੁਲਿਸ ਵੀ ਆਟੋ ਵਿੱਚ ਨਾਲ ਗਈ।

Leave a Reply

Your email address will not be published. Required fields are marked *