[gtranslate]

ਪਰਵਾਸੀਆਂ ਦੇ ਹੱਕ ‘ਚ ਉੱਤਰੀ ਹਰਿਆਣਾ ਫੈਡਰੇਸ਼ਨ ਐਨ ਜ਼ੈਡ, ਟੌਰੰਗਾ, MP ਬ੍ਰੀਜਸ ਨਾਲ ਮੁਲਾਕਤ ਕਰ ਰੱਖੀਆਂ ਇਹ ਮੰਗਾਂ

Haryana Federation NZ Tauranga

ਕੋਰੋਨਾ ਕਾਰਨ ਲਾਗੂ ਕੀਤੀਆਂ ਗਈਆਂ ਸਖਤ ਪਬੰਦੀਆਂ ਦੇ ਕਾਰਨ ਨਿਊਜ਼ੀਲੈਂਡ ਵਿੱਚ ਇਮੀਗ੍ਰੇਸ਼ਨ ਦਾ ਮਾਮਲਾ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਜਿਸ ਨੂੰ ਹੱਲ ਕਰਨ ਦੇ ਲਈ ਨਿਊਜ਼ੀਲੈਂਡ ਦੀਆਂ ਕਈ ਸੰਸਥਾਵਾਂ ਵੱਲੋ ਵੀ ਲਗਾਤਾਰ ਯਤਨ ਕੀਤੇ ਜਾਂ ਰਹੇ ਹਨ। ਇਸੇ ਤਹਿਤ ਸੋਮਵਾਰ ਨੂੰ ਰਮਨਦੀਪ ਸਿੰਘ ਵਿਰਕ ਦੀ ਅਗਵਾਈ ਵਿੱਚ ਹਰਿਆਣਾ ਫੈਡਰੇਸ਼ਨ ਐਨ ਜ਼ੈਡ ਤੋਂ ਟੌਰੰਗਾ ਦੀ ਪੰਜ ਮੈਂਬਰੀ ਕਮੇਟੀ ਨੇ ਸਥਾਨਕ ਸਾਂਸਦ ਅਤੇ ਨੈਸ਼ਨਲ ਪਾਰਟੀ ਦੇ ਲੀਡਰ ਸਾਈਮਨ ਬ੍ਰੀਜਸ ਨਾਲ ਪਰਵਾਸੀਆਂ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ।

ਇਸ ਦੌਰਾਨ ਕਮੇਟੀ ਨੇ ਸਾਂਸਦ ਮੈਂਬਰ ਨੂੰ ਇੱਕ ਪਰਵਾਸੀਆਂ ਦੇ ਹੱਕ ਵਿੱਚ ਇੱਕ ਮੰਗ ਪੱਤਰ ਵੀ ਸੌਂਪਿਆ ਹੈ। ਮੰਗ ਪੱਤਰ ਮਿਲਣ ਤੋਂ ਬਾਅਦ ਸਾਂਸਦ ਮੈਂਬਰ ਭਰੋਸਾ ਦਵਾਇਆ ਕਿ ਅਗਲੇ ਪਾਰਲੀਮੈਂਟ ਸੈਸ਼ਨ ਵਿੱਚ ਉਨ੍ਹਾਂ ਵੱਲੋ ਇਹ ਮੁੱਦੇ ਚੁੱਕੇ ਜਾਣਗੇ। ਮੰਗ ਪੱਤਰ ਸੌਂਪਣ ਸਮੇਂ ਮਨਦੀਪ ਸਿੰਘ ਸੱਗੂ, ਦਿਲਪ੍ਰੀਤ ਸਿੰਘ ਪਾਪਾਮੋਆ, ਗੁਰਵੰਤ ਸਿੰਘ ਢੌਟ ਅਤੇ ਸੰਗੀਤਾਂ ਢੌਟ ਮੌਜੂਦ ਸਨ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਪਰਵਾਸੀਆਂ ਦਾ ਮਸਲਾ ਇੱਕ ਗੰਭੀਰ ਮੁੱਦਾ ਬਣਿਆ ਹੋਇਆ ਹੈ। ਇਸ ਮਸਲੇ ਨੂੰ ਹੱਲ ਕਰਨ ਦੇ ਲਈ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋ ਵੀ ਲਗਾਤਾਰ ਯਤਨ ਕੀਤੇ ਜਾਂ ਰਹੇ ਹਨ। ਜਿਸ ਦੇ ਤਹਿਤ ਬੀਤੇ ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਦੇ ਮੁੱਦੇ ‘ਤੇ ਵਿਚਾਰ ਵਟਾਂਦਰੇ ਕਰਨ ਲਈ ਗਰੀਨ ਪਾਰਟੀ ਦੇ ਬੁਲਾਰੇ ਅਤੇ ਮੈਂਬਰ ਪਾਰਲੀਮੈਂਟ Ricardo Menendez ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਵਿਸੇਸ ਤੌਰ ‘ਤੇ ਪਹੁੰਚੇ ਸਨ। ਸਰਕਾਰ ਨੂੰ ਇਸ ਮਸਲੇ ਦਾ ਹੱਲ ਕਰਨ ਲਈ ਅਪੀਲ ਕੀਤੀ ਜਾਂ ਰਹੀ ਹੈ। ਇਸੇ ਲਈ ਆਗੂਆਂ ਨੇ ਸਰਕਾਰ ਦੇ ਨੁਮਾਇੰਦਿਆਂ ਅਤੇ ਮੰਤਰੀਆਂ ਨਾਲ ਵੀ ਕਈ ਵਾਰ ਵਿਚਾਰ ਚਰਚਾ ਕੀਤੀ ਹੈ।

ਸੋਮਵਾਰ ਨੂੰ ਦਿੱਤੇ ਗਏ ਮੰਗ ਪੱਤਰ ਦਾ ਵੇਰਵਾ :
1.ਤੁਰੰਤ ਪਰਿਵਾਰਕ ਮੈਂਬਰਾਂ ਦੀ ਵੀਜ਼ਾ ਪ੍ਰਣਾਲ਼ੀ ਨੂੰ ਤੇਜ ਕੀਤਾ ਜਾਵੇ।
2. ਕਰੋਨਾ ਕਾਲ ਵਿੱਚ ਦੇਸ਼ ਤੋਂ ਬਾਹਰ ਫਸੇ ਵਰਕ ਵੀਜ਼ਾ ਧਾਰਕਾਂ ਦੀ ਵਾਪਸੀ ਨੂੰ ਯਕੀਨੀ ਬਣਾਇਆ ਜਾਵੇ।
3. ਕਰੋਨਾ ਕਾਲ ਦੌਰਾਨ ਦੇਸ਼ ਤੋਂ ਬਾਹਰ ਫਸੇ ਹੋਣ ਕਾਰਨ ਜਿਨ੍ਹਾਂ ਦੇ ਵੀਜ਼ਿਆਂ ਦੀ ਮਿਆਦ ਮੁੱਕ ਚੁੱਕੀ ਹੈ, ਉਨ੍ਹਾਂ ਦੇ ਵੀਜ਼ੇ ਵਧਾਏ ਜਾਣ।
4. ਨਿਊਜੀਲੈਂਡ ਦੇ ਪੱਕੇ ਵਸਨੀਕਾਂ ਦੇ ਮਾਤਾ-ਪਿਤਾ ਨੂੰ ਦੱਸ ਸਾਲ ਦਾ ਵੀਜ਼ਾ ਅਤੇ ਇੱਕ ਸਾਲ ਦੀ ਐਂਟਰੀ ਦਿੱਤੀ ਜਾਵੇ।
5. ਕਿਸੇ ਵੀ ਕਾਰਨ ਓਵਰਸਟੇਅ ਹੋ ਚੁੱਕੇ ਪਰਵਾਸੀਆਂ ਅਤੇ ਆਰਜ਼ੀ ਵੀਜ਼ਾ ਧਾਰਕਾ ਲਈ ਪੀ.ਆਰ ਪ੍ਰਣਾਲੀ ਸਰਲ ਕੀਤੀ ਜਾਵੇ।
6.ਇਕਾਂਤਵਾਸ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਪਰਿਵਾਰਕ ਔਕੜਾਂ ਦੌਰਾਨ ਇਕਾਂਤਵਾਸ ਸੇਵਾਵਾਂ ਲਈ ਤੁਰੰਤ ਵਾਊਚਰ ਮੁਹੱਈਆ ਕਰਵਾਏ ਜਾਣ।

Likes:
0 0
Views:
240
Article Categories:
New Zeland News

Leave a Reply

Your email address will not be published. Required fields are marked *