ਬੰਬ ਨਿਰੋਧਕ ਮਾਹਿਰਾਂ ਨੇ ਇੱਕ ਅਣਵਿਸਫੋਟ ਮੋਰਟਾਰ ਸ਼ੈੱਲ ਨੂੰ ਵਿਸਫੋਟ ਕੀਤਾ ਹੈ ਜੋ ਐਪਸੌਮ ਦੇ ਆਕਲੈਂਡ ਉਪਨਗਰ ਵਿੱਚ ਇੱਕ ਘਰ ਤੋਂ ਮਿਲਿਆ ਸੀ। ਫਿਲਹਾਲ ਹੁਣ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਵੀਰਵਾਰ ਸ਼ਾਮ 5 ਵਜੇ ਤੋਂ ਥੋੜ੍ਹੀ ਦੇਰ ਬਾਅਦ ਖੋਲ ਮਿਲਣ ਤੋਂ ਬਾਅਦ ਪੁਕੇਨੁਈ ਰੋਡ ਸਥਿਤ ਘਰ ਦੇ ਨੇੜੇ ਕਈ ਗਲੀਆਂ ਦੇ ਨਿਵਾਸੀਆਂ ਤੋਂ ਉਨ੍ਹਾਂ ਦੇ ਘਰ ਖਾਲੀ ਕਰਵਾਏ ਗਏ ਸੀ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੀਤੀ ਰਾਤ ਪੁਲਿਸ ਵਿਸਫੋਟਕ ਨੂੰ ਹਟਾਉਣ ਵਿੱਚ ਅਸਮਰੱਥ ਸੀ, ਇਸ ਲਈ ਕਿਸੇ ਵੀ ਜੋਖਮ ਨੂੰ ਘੱਟ ਕਰਨ ਲਈ ਸਾਵਧਾਨੀ ਵਰਤੀ ਗਈ ਸੀ।
ਅੱਜ ਰੱਖਿਆ ਬਲ ਦੇ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ (ਈਓਡੀ) ਦੇ ਮਾਹਿਰਾਂ ਨੇ ਬੰਬ ਨੂੰ ਖਤਮ ਕਰਨ ਲਈ ਨਿਯੰਤਰਿਤ ਧਮਾਕਿਆਂ ਦੀ ਇੱਕ ਲੜੀ ਸ਼ੁਰੂ ਕੀਤੀ। ਪੁਲਿਸ ਨੇ ਕਿਹਾ ਕਿ ਹੁਣ ਬਾਹਰ ਕੱਢੇ ਗਏ ਵਸਨੀਕਾਂ ਲਈ ਆਪਣੇ ਘਰਾਂ ਨੂੰ ਪਰਤਣਾ ਸੁਰੱਖਿਅਤ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਸਾਵਧਾਨੀ ਵਜੋਂ ਆਸ-ਪਾਸ ਦੀਆਂ ਅੱਠ ਸੰਪਤੀਆਂ ਨੂੰ ਖਾਲੀ ਕਰਵਾਇਆ ਸੀ ਅਤੇ ਲੋਕਾਂ ਨੂੰ ਇਸ ਖੇਤਰ ਤੋਂ ਬਚਣ ਦੀ ਸਲਾਹ ਦਿੱਤੀ ਸੀ।